ਅਲੀਗੜ੍ਹ- ਇਕ ਪਾਸੜ ਪਿਆਰ 'ਚ ਪੈ ਕੇ ਇਕ ਨੌਜਵਾਨ ਨੇ ਤਿੰਨ ਜ਼ਿੰਦਗੀਆਂ ਤਬਾਹ ਕਰ ਦਿੱਤੀਆਂ। ਮਾਮਲਾ ਅਲੀਗੜ੍ਹ ਦਾ ਹੈ। ਵਿਸ਼ਣੂੰਪੁਰੀ ਸਥਿਤ ਵਰੁਣ ਨਰਸਿੰਗ ਹੋਮ ਵਾਲੀ ਗਲੀ 'ਚ ਵੀਰਵਾਰ ਦੀ ਦੁਪਹਿਰ ਸਿਰਫਿਰੇ ਆਸ਼ਕ ਨੇ ਲੜਕੀ ਅਤੇ ਉਸ ਦੀ ਭੈਣ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਜਦੋਂ ਨਰਸਿੰਗ ਹੋਮ ਸਟਾਫ ਉਸ ਨੂੰ ਛੁਡਾਉਣ ਪੁੱਜਿਆ ਤਾਂ ਖੁਦ ਦੀ ਗਰਦਨ ਵੀ ਕੱਟ ਲਈ। ਤਿੰਨਾਂ ਨੂੰ ਨਰਸਿੰਗ ਹੋਮ 'ਚ ਭਰਤੀ ਕਰਵਾਇਆ ਗਿਆ। ਹਮਲਾਵਰ ਨੌਜਵਾਨ ਅਤੇ ਪ੍ਰੇਮਿਕਾ ਦੀ ਹਾਲਤ ਗੰਭੀਰ ਹੈ। ਫਿਲਹਾਲ ਪੁਲਸ ਇਸ ਨੂੰ ਇਕ ਪਾਸੜ ਪਿਆਰ ਦਾ ਮਾਮਲਾ ਦੱਸ ਰਹੀ ਹੈ ਅਤੇ ਨੌਜਵਾਨ 'ਤੇ ਹਮਲੇ ਦਾ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ। ਘਟਨਾਕ੍ਰਮ ਅਨੁਸਾਰ ਕਵਾਰਸੀ ਇਲਾਕੇ ਦੀ 23 ਸਾਲਾ ਲੜਕੀ ਇਕ ਸਰਕਾਰੀ ਪ੍ਰੋਗਰਾਮ ਨਾਲ ਜੁੜੀ ਹੈ। ਵੀਰਵਾਰ ਦੀ ਸਵੇਰ ਉਹ ਸ਼ਹਿਰ ਦੇ ਡਿਗਰੀ ਕਾਲਜ 'ਚ ਪੜ੍ਹਨ ਵਾਲੀ ਆਪਣੀ ਛੋਟੀ ਭੈਣ ਨਾਲ ਆਪਣੀ ਕਿਸੇ ਮੀਟਿੰਗ 'ਚ ਸ਼ਾਮਲ ਹੋਣ ਘਰ ਤੋਂ ਧਨੀਪੁਰ ਇਲਾਕੇ 'ਚ ਆਈ ਸੀ।
ਉੱਥੋਂ ਕਿਸੇ ਕੰਮ ਤੋਂ ਉਹ ਵਿਸ਼ਣੂੰਪੁਰੀ ਇਲਾਕੇ 'ਚ ਪੁੱਜੀ, ਉਦੋਂ ਉਨ੍ਹਾਂ ਨੂੰ ਇਲਾਕੇ ਦਾ ਹੀ ਸੂਰਜ (27) ਪੁੱਤਰ ਮੋਹਰ ਸਿੰਘ ਵਾਲਮੀਕੀ ਮਿਲਿਆ, ਜੋ ਦਿੱਲੀ 'ਚ ਨਿੱਜੀ ਕੰਪਨੀ 'ਚ ਬਤੌਰ ਸਕਿਊਰਿਟੀ ਗਾਰਡ ਤਾਇਨਾਤ ਹੈ। ਇਸ ਦੌਰਾਨ ਨੌਜਵਾਨ ਵੱਡੀ ਭੈਣ ਨਾਲ ਵਰੁਣ ਨਰਸਿੰਗ ਹੋਮ ਵਾਲੀ ਗਲੀ 'ਚ ਗੱਲ ਕਰਨ ਲੱਗੀ ਜਦੋਂ ਕਿ ਛੋਟੀ ਭੈਣ ਕੁਝ ਦੂਰੀ 'ਤੇ ਖੜ੍ਹੀ ਹੋ ਗਈ। ਤਿੰਨ-ਚਾਰ ਮਿੰਟ ਦੀ ਗੱਲਬਾਤ 'ਚ ਨੌਜਵਾਨ ਨੇ ਲੜਕੀ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਇਹ ਦੇਖ ਛੋਟੀ ਭੈਣ ਬਚਾਉਣ ਪੁੱਜੀ ਤਾਂ ਉਸ ਦੇ ਪੇਟ 'ਚ ਵੀ ਚਾਕੂ ਮਾਰ ਦਿੱਤਾ। ਇਹ ਨਜ਼ਾਰਾ ਦੇਖ ਰਹੇ ਨਰਸਿੰਗ ਹੋਮ ਅਤੇ ਮੈਡੀਕਲ ਸਟੋਰ ਸਟਾਫ ਨਾਲ ਜੁੜੇ ਲੋਕਾਂ ਨੇ ਨੌਜਵਾਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਕੁਦ ਦੀ ਗਰਦਨ ਕੱਟ ਲਈ। ਪੁਲਸ ਨੂੰ ਸੂਚਿਤ ਕੀਤਾ ਗਿਆ ਹੈ, ਪੁਲਸ ਸਿਵਲ ਲਾਇਨਜ਼ ਅਨੁਸਾਰ ਲੜਕੀ ਪੱਕ ਨੇ ਕਿਸੇ ਤਰ੍ਹਾਂ ਦੇ ਪ੍ਰੇਮ ਪ੍ਰਸੰਗ ਦੀ ਗੱਲ ਨਕਾਰੀ ਹੈ। ਇਸ ਪਾਸੜ ਪਿਆਰ ਦਾ ਮਾਮਲਾ ਲੱਗ ਰਿਹਾ ਹੈ। ਨੌਜਵਾਨ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਖਾਕੀ ਨੂੰ ਲਾਇਆ ਦਾਗ, ਪੁਲਸ ਵਾਲਾ ਭੁੱਲਿਆ ਆਪਣੀ ਹੱਦ... (ਵੀਡੀਓ)
NEXT STORY