ਨਵੀਂ ਦਿੱਲੀ- ਆਮ ਆਦਮੀ ਪਾਰਟੀ ਡਿਨਰ ਰਾਹੀਂ ਦਿੱਲੀ ਚੋਣਾਂ ਦੇ ਮੱਦੇਨਜ਼ਰ ਫੰਡ ਜੁਟਾਉਣ 'ਚ ਲੱਗੀ ਹੈ। ਪਾਰਟੀ ਆਗੂ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਤਿਲਕ ਨਗਰ ਵਿਧਾਨ ਸਭਾ 'ਚ ਡਿਨਰ ਦਾ ਆਯੋਜਨ ਕੀਤਾ। ਚੰਗੀ ਗਿਣਤੀ 'ਚ ਲੋਕ 20 ਹਜ਼ਾਰ ਰੁਪਏ ਦੀ ਥਾਲੀ ਲੈ ਕੇ ਇਸ ਡਿਨਰ ਪਾਰਟੀ 'ਚ ਸ਼ਾਮਲ ਹੋਏ। ਹਾਲਾਂਕਿ ਪਾਰਟੀ ਨੇ ਇਸ ਗੱਲ ਦਾ ਖੁਲਾਸਾ ਨਹੀਂ ਕੀਤਾ ਕਿ ਇਸ ਡਿਨਰ ਨਾਲ ਕੁੱਲ ਕਿੰਨੇ ਪੈਸੇ ਜੁਟਾਏ ਗਏ।
ਇਸ ਡਿਨਰ ਪਾਰਟੀ ਲਈ ਇੰਤਜ਼ਾਮ ਤਾਂ 125 ਲੋਕਾਂ ਦਾ ਸੀ ਪਰ ਸਥਾਨਕ ਵਿਧਾਇਕ ਜਨਰੈਲ ਸਿੰਘ ਦੀ ਸਰਗਰਮੀ ਕਾਰਨ ਇਸ ਤੋਂ ਜ਼ਿਆਦਾ ਵਪਾਰ ਜੁਟੇ। ਕਿਸੇ ਨੇ ਪਾਰਟੀ ਨੂੰ 20 ਹਜ਼ਾਰ, ਕਿਸੇ ਨੇ 50 ਹਜ਼ਾਰ ਤਾਂ ਕਿਸੇ ਨੇ ਇਕ ਲੱਖ ਰੁਪਏ ਤੱਕ ਦਾ ਚੰਦਾ ਪਾਰਟੀ ਨੂੰ ਦਿੱਤਾ। ਪਾਰਟੀ ਨੂੰ ਉਮੀਦਾਂ ਦੇ ਲਿਹਾਜ ਨਾਲ ਇਹ ਡਿਨਰ ਆਯੋਜਨ ਸਫਲ ਰਿਹਾ। ਇਸ ਮੌਕੇ ਕੇਜਰੀਵਾਲ ਨੇ ਭਾਜਪਾ 'ਤੇ ਉਸ ਦੀ 'ਗੁਪਤ' ਫੰਡਿੰਗ ਲਈ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ ਭਾਜਪਾ ਚੋਣ ਪ੍ਰਚਾਰ 'ਤੇ ਪਾਣੀ ਦੀ ਤਰ੍ਹਾਂ ਪੈਸਾ ਵਹਾਅ ਰਹੀ ਹੈ, ਜਦੋਂ ਕਿ 'ਆਪ' ਸੀਮਿਤ ਮਾਧਿਅਮਾਂ ਨਾਲ ਚੋਣ ਪ੍ਰਚਾਰ ਕਰ ਰਹੀ ਹੈ। ਉੱਥੇ ਹੀ ਤਿਲਕ ਨਗਰ ਤੋਂ 'ਆਪ' ਵਿਧਾਇਕ ਨੇ ਕਿਹਾ ਕਿ ਸਾਡੀ ਪਾਰਟੀ ਤਾਂ ਜਮ੍ਹਾ ਕੀਤੇ ਗਏ ਫੰਡ ਦੇ ਇਕ-ਇਕ ਪੈਸੇ ਦਾ ਹਿਸਾਬ ਰੱਖਦੀ ਹੈ, ਜਦੋਂ ਕਿ ਦੂਜੀਆਂ ਪਾਰਟੀਆਂ ਅਜਿਹਾ ਨਹੀਂ ਕਰਦੀਆਂ। ਕੇਜਰੀਵਾਲ ਨੇ ਕਿਹਾ ਕਿ ਇਸ ਵਾਰ ਮੁਕਾਬਲਾ ਭਾਜਪਾ ਅਤੇ 'ਆਪ' ਦਰਮਿਆਨ ਹੈ। ਨਾਲ ਹੀ ਉਨ੍ਹਾਂ ਨੇ ਵਾਅਦਾ ਕੀਤਾ ਸੱਤਾ 'ਚ ਆਉਣ ਤੋਂ ਬਾਅਦ ਵੈਟ 'ਚ ਕਮੀ ਦਾ ਵਾਅਦਾ ਕੀਤਾ। ਡਿਨਰ ਦੇ ਮੈਨਿਊ ਦੀ ਥਾਲੀ 'ਚ ਨਾਨ ਦੇ ਨਾਲ ਸ਼ਾਹੀ ਪਨੀਰ, ਛੋਲੇ, ਦਾਲ ਮੱਖਣੀ, ਮਿਕਸ ਵੇਡ ਅਤੇ ਸਲਾਦ ਸੀ। ਇਸ ਤੋਂ ਇਲਾਵਾ ਮਿੱਠੇ 'ਚ ਗਾਜਰ ਦਾ ਹਲਵਾ, ਗੁਲਾਬ ਜਾਮੁਨ ਅਤੇ ਆਈਸਕ੍ਰੀਮ ਦਾ ਇੰਤਜ਼ਾਮ ਸੀ।
ਅਸਫਲ ਆਸ਼ਕ ਨੇ 2 ਭੈਣਾਂ ਨੂੰ ਚਾਕੂ ਮਾਰਨ ਤੋਂ ਬਾਅਦ ਖੁਦ ਨੂੰ ਵੀ ਮਾਰਿਆ ਚਾਕੂ
NEXT STORY