ਹਿਸਾਰ- ਹਰਿਆਣਾ ਦੇ ਹਿਸਾਰ 'ਚ ਸੰਤ ਰਾਮਪਾਲ ਦੇ ਡਾ. ਓਮ ਪ੍ਰਕਾਸ਼ ਹੁੱਡਾ ਉਨ੍ਹਾਂ ਨੂੰ ਭਗਵਾਨ ਦਾ ਦਰਜਾ ਦਿੰਦੇ ਹਨ। ਜ਼ਿਕਰਯੋਗ ਹੈ ਕਿ ਇਹ ਉਹੀ ਡਾ. ਓਮਪ੍ਰਕਾਸ਼ ਹੁੱਡਾ ਹਨ। ਜਿਨ੍ਹਾਂ ਨੂੰ ਸੰਤ ਰਾਮਪਾਲ ਦੇ ਨਕਲੀ ਮੈਡੀਕਲ ਸਰਟੀਫਿਕੇਟ ਦੇਣ 'ਤੇ ਪੁਲਸ ਰਿਮਾਂਡ 'ਤੇ ਲਿਆ ਗਿਆ ਹੈ। ਹੁੱਡਾ ਦਾ ਕਹਿਣਾ ਹੈ ਕਿ ਜਦੋਂ ਮੈਂ ਸਰੀਰ ਤਿਆਗ ਦਿੱਤਾ ਸੀ ਤਾਂ ਰਾਮਪਾਲ ਖੁਦ ਮੇਰੀ ਆਤਮਾ ਨੂੰ ਭਗਵਾਨ ਤੋਂ ਵਾਪਸ ਲੈ ਕੇ ਆਏ ਸਨ ਅਤੇ ਮੈਂ ਜ਼ਿੰਦਾ ਹੋ ਗਿਆ ਸੀ। ਡਾ. ਹੁੱਡਾ ਨੇ ਦੱਸਿਆ ਕਿ ਗਿਆਨ ਗੰਗਾ ਕਿਤਾਬ 'ਚ ਵੀ ਉਸ ਬਾਰੇ ਜ਼ਿਕਰ ਕੀਤਾ ਗਿਆ ਹੈ। ਪੁਲਸ ਅਨੁਸਾਰ ਤਾਂ ਇਹ ਸਾਰੇ ਭਗਤਾਂ ਨੂੰ ਗੁੰਮਰਾਹ ਕਰਨ ਲਈ ਹੋ ਸਕਦਾ ਹੈ। ਗਿਆਨ ਗੰਗਾ 'ਚ ਇਹ ਲਿਖਿਆ ਹੈ ਕਿ ਐੱਮ. ਬੀ. ਬੀ. ਐੱਸ. ਡਾਕਟਰ ਦੇ ਪੈਰੋਕਾਰ ਹਨ। ਰਾਮਪਾਲ ਨੇ ਉਨ੍ਹਾਂ ਨੂੰ ਚਮਤਕਾਰ ਕਰ ਕੇ ਦਿਖਾਇਆ ਹੈ।
ਪੁਲਸ ਨੇ ਦੱਸਿਆ ਕਿ ਓਮਪ੍ਰਕਾਸ਼ ਹੁੱਡਾ ਹਸਪਤਾਲ 'ਚ ਸੀ. ਐੱਸ. ਓ. ਸੀ। ਜਦੋਂ ਰਾਮਪਾਲ ਰੋਹਤਕ ਤੋਂ ਬਾਅਦ ਬਰਵਾਲਾ ਸਥਿਤ ਆਸ਼ਰਮ 'ਚ ਆਏ ਤਾਂ ਹੁੱਡਾ ਨੇ ਵੀ ਟਰਾਂਸਫਰ ਕਰਵਾ ਕੇ ਹਿਸਾਰ ਸੀ. ਐੱਸ. ਓ. ਅਹੁਦੇ 'ਤੇ ਆ ਗਿਆ ਸੀ। ਉਹ ਆਸ਼ਰਮ 'ਚ ਕਲੀਨਿਕ ਚਲਾਉਂਦਾ ਸੀ। ਹੁਣ ਉਸ ਨੂੰ ਕੋਰਟ 'ਚ ਪੇਸ਼ ਕਰ ਕੇ ਦੁਬਾਰਾ ਜੇਲ ਭੇਜ ਦਿੱਤਾ ਗਿਆ ਹੈ।
ਤੇਜ਼ਾਬ ਹਮਲਾ : ਹੱਥਾਂ 'ਤੇ ਲੱਗਣ ਵਾਲੀ ਸੀ ਸ਼ਗਨਾਂ ਦੀ ਮਹਿੰਦੀ ਪਰ...
NEXT STORY