ਨਵੀਂ ਦਿੱਲੀ- ਦਿੱਲੀ 'ਚ ਲੇਡੀ ਡਾਕਟਰ 'ਤੇ ਤੇਜ਼ਾਬ ਕਾਂਡ 'ਚ ਅਹਿਮ ਖੁਲਾਸਾ ਹੋਇਆ ਹੈ। ਇਹ ਘਟਨਾ ਦਿੱਲੀ ਦੇ ਰਾਜੌਰੀ ਗਾਰਡਨ ਵਿਚ ਬੀਤੇ ਦਿਨੀਂ ਵਾਪਰੀ। ਲੇਡੀ ਡਾਕਟਰ 'ਤੇ ਉਸ ਦੇ ਸਾਥੀ ਨੇ ਹੀ ਇਹ ਹਮਲਾ ਕਰਾਇਆ ਸੀ। ਲੇਡੀ ਡਾਕਟਰ 'ਤੇ ਹਮਲਾ ਕਰਨ ਦੀ ਯੋਜਨਾ ਮਹੀਨਾ ਪਹਿਲਾਂ ਹੀ ਬਣਾ ਲਈ ਗਈ ਸੀ। ਉਸ ਦੇ ਸਾਥੀ ਡਾਕਟਰ ਅਸ਼ੋਕ ਲੇਡੀ ਡਾਕਟਰ ਅੰਮ੍ਰਿਤ ਨੂੰ ਅਜਿਹਾ ਸਬਕ ਸਿਖਾਉਣਾ ਚਾਹੁੰਦਾ ਸੀ। ਜਿਸ ਨੂੰ ਉਹ ਸਾਰੀ ਜ਼ਿੰਦਗੀ ਯਾਦ ਰੱਖੇ। ਅੰਮ੍ਰਿਤ ਨੇ ਸਾਥੀ ਡਾਕਟਰ ਦੇ ਵਿਆਹ ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ ਸੀ।
ਜਿਸ ਕਾਰਨ ਸਾਥੀ ਡਾਕਟਰ ਅਸ਼ੋਕ ਯਾਦਵ ਨੇ ਉਸ ਨਾਲ ਇਸ ਤਰ੍ਹਾਂ ਦੀ ਦਰਦਨਾਕ ਘਟਨਾ ਨੂੰ ਅੰਜਾਮ ਦਿੱਤਾ। ਜਨਵਰੀ 'ਚ ਅੰਮ੍ਰਿਤ ਦਾ ਵਿਆਹ ਹੋਣ ਵਾਲਾ ਸੀ। ਅਸ਼ੋਕ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਇਕ ਸਾਥੀ ਦੀ ਮਦਦ ਲਈ ਅਤੇ ਉਸ ਨੂੰ ਭਰੋਸਾ ਸੀ ਕਿ ਉਹ ਇਸ ਖਤਰਨਾਕ ਸਾਜ਼ਿਸ਼ ਨੂੰ ਅੰਜਾਮ ਦੇ ਸਕਦਾ ਹੈ ਅਤੇ ਇਸ ਤਰ੍ਹਾਂ ਹੀ ਹੋਇਆ। ਅਸ਼ੋਕ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ 25 ਹਜ਼ਾਰ ਰੁਪਏ ਵਿਚ ਸੌਦਾ ਤੈਅ ਕੀਤਾ। ਅਸ਼ੋਕ ਮੁਤਾਬਕ ਉਸ ਨੇ ਲੇਡੀ ਡਾਕਟਰ ਦਾ ਘਰ ਤੋਂ ਹਸਪਤਾਲ ਤਕ ਦਾ ਰਾਹ ਦਿਖਾਇਆ। ਤਿੰਨ-ਚਾਰ ਥਾਵਾਂ ਦੀ ਚੋਣ ਕੀਤੀ ਗਈ, ਜਿੱਥੇ ਤੇਜ਼ਾਬ ਹਮਲਾ ਕੀਤਾ ਜਾ ਸਕਦਾ ਸੀ। ਪੂਰੇ ਇਕ ਮਹੀਨੇ ਤਕ ਇਸ ਯੋਜਨਾ 'ਤੇ ਕੰਮ ਚਲਿਆ।
23 ਦਸੰਬਰ ਦੀ ਸਵੇਰ ਨੂੰ ਅੰਮ੍ਰਿਤ ਆਪਣੀ ਸਕੂਟਰੀ 'ਤੇ ਸਵਾਰ ਹੋ ਕੇ ਨਿਕਲੀ ਅਤੇ ਫੋਨ ਸੁਣ ਲਈ ਰੁੱਕੀ ਤਾਂ ਉੱੇਥੇ ਪਹਿਲਾਂ ਤੋਂ ਖੜ੍ਹੇ ਨੌਜਵਾਨਾਂ ਨੇ ਰਾਜੌਰੀ ਗਾਰਡਨ ਮਾਰਕੀਟ 'ਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਫਰਾਰ ਹੋ ਗਏ। ਇਸ ਘਟਨਾ ਨੂੰ ਅੰਜਾਮ ਦੇਣ ਲਈ ਨੌਜਵਾਨਾਂ ਨੂੰ ਮਹੀਨਾ ਪਹਿਲਾਂ ਟ੍ਰੇਨਿੰਗ ਦਿੱਤੀ ਗਈ ਸੀ। ਤੇਜ਼ਾਬ ਹਮਲੇ ਨੂੰ ਲੁੱਟ-ਖੋਹ ਦਾ ਮਾਮਲਾ ਦਿਖਾਉਣ ਲਈ ਅਸ਼ੋਕ ਨੇ ਦੋਹਾਂ ਨੌਜਵਾਨਾਂ ਨੂੰ ਪੀੜਤਾ ਦਾ ਪਰਸ ਵੀ ਲੁੱਟਣ ਨੂੰ ਕਿਹਾ ਸੀ। ਵਾਰਦਾਤ ਵਾਲੇ ਦਿਨ ਨੌਜਵਾਨਾਂ ਨੇ ਪੀੜਤਾ ਦਾ ਪਰਸ ਅਤੇ ਫੋਨ ਖੋਹ ਲਿਆ ਸੀ ਅਤੇ ਬਾਈਕ 'ਤੇ ਸਵਾਰ ਪਿਛੇ ਬੈਠੇ ਨੌਜਵਾਨ ਨੇ ਅੰਮ੍ਰਿਤ 'ਤੇ ਤੇਜ਼ਾਬ ਸੁੱਟ ਦਿੱਤਾ ਅਤੇ ਫਰਾਰ ਹੋ ਗਏ। ਪੁਲਸ ਨੇ ਅਸ਼ੋਕ ਤੋਂ ਮਾਮਲੇ ਦਾ ਖੁਲਾਸਾ ਹੋਣ ਤੋਂ ਬਾਅਦ ਦੋਹਾਂ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ।
ਲੋਕਾਂ ਨੇ ਕੇਜਰੀਵਾਲ ਨਾਲ ਕੀਤਾ 20 ਹਜ਼ਾਰ ਦਾ ਡਿਨਰ
NEXT STORY