ਨਵੀਂ ਦਿੱਲੀ- ਸਾਲ 2014 ਭਾਰਤ ਵਿਚ ਔਰਤਾਂ ਲਈ ਮਿਲਿਆ-ਜੁਲਿਆ ਰਿਹਾ ਕਿਉਂਕਿ ਇਕ ਪਾਸੇ ਜਿੱਥੇ ਉਨ੍ਹਾਂ ਨੇ ਵੱਖ-ਵੱਖ ਖੇਤਰਾਂ ਵਿਚ ਮਹੱਤਵਪੂਰਨ ਉੁਪਲੱਬਧੀਆਂ ਹਾਸਲ ਕੀਤੀਆਂ, ਉੱਥੇ ਹੀ ਔਰਤਾਂ ਵਿਰੁੱਧ ਹਿੰਸਾ ਦਾ ਸਿਲਸਿਲਾ ਵੀ ਜਾਰੀ ਰਿਹਾ। ਸੁਸ਼ਮਾ ਸਵਰਾਜ, ਆਨੰਦੀ ਬੇਨ, ਗੋਰਲਾ ਰੋਹਿਣੀ, ਲਕਸ਼ਮੀ ਸਵਾਮੀਨਾਥ, ਮੈਰੀਕਾਮ ਇਹ ਉਹ ਨਾਂ ਹਨ ਜਿਨਾਂ ਨੇ ਭਾਰਤ ਨੂੰ ਮਾਣ ਦਿਵਾਇਆ ਅਤੇ ਅੱਧੀ ਆਬਾਦੀ ਲਈ ਮਿਸਾਲ ਬਣ ਗਈ।
ਸੁਸ਼ਮਾ ਸਵਰਾਜ ਨੇ ਮਈ 'ਚ ਦੇਸ਼ ਦੀ ਪਹਿਲੀ ਮਹਿਲਾ ਵਿਦੇਸ਼ ਮੰਤਰੀ ਬਣਨ ਨਾਲ ਹੀ ਆਪਣੀ ਸਿਆਸੀ ਕਰੀਅਰ ਵਿਚ ਇਕ ਹੋਰ ਉਪਲੱਬਧੀ ਦਰਜ ਕੀਤੀ। ਤਕਰੀਬਨ 62 ਸਾਲ ਦੀ ਸੁਸ਼ਮਾ ਨੂੰ ਪ੍ਰਵਾਸੀ ਭਾਰਤੀ ਮਾਮਲਿਆਂ ਦੇ ਮੰਤਰਾਲੇ ਦਾ ਵੀ ਕਾਰਜਭਾਰ ਸੌਂਪਿਆ ਗਿਆ। ਇਸੇ ਸਾਲ ਸੁਮਿੱਤਰਾ ਮਹਾਜਨ ਲੋਕ ਸਭਾ ਦੀ ਦੂਜੀ ਮਹਿਲਾ ਸਪੀਕਰ ਬਣੀ। ਕਦੇ ਅਧਿਆਪਕਾ ਰਹੀ ਆਨੰਦੀਬੇਨ ਮਈ 'ਤ ਗੁਜਰਾਤ ਦੀ ਪਹਿਲੀ ਮਹਿਲਾ ਮੁੱਖ ਮਤੰਰੀ ਬਣੀ। ਆਨੰਦੀਬੇਨ ਦਾ ਅਕਸ ਰਾਜ ਮੰਤਰੀ ਦੇ ਤੌਰ 'ਤੇ ਸਖਤ ਪ੍ਰਸ਼ਾਸਕ ਅਤੇ ਮਿਹਨਤੀ ਨੇਤਾ ਦੀ ਰਹੀ ਹੈ। ਜਸਟਿਸ ਗੋਰਲਾ ਰੋਹਿਣੀ 21 ਅਪ੍ਰੈਲ ਨੂੰ ਦਿੱਲੀ ਹਾਈਕੋਰਟ ਦੀ ਪਹਿਲੀ ਮਹਿਲਾ ਮੁੱਖ ਜੱਜ ਬਣ ਗਈ। ਜਨਵਰੀ 'ਚ ਸੀਨੀਅਰ ਪੁਲਸ ਅਧਿਕਾਰੀ ਅਰੁਣਾ ਬਹੁਗੁਣਾ ਨੂੰ ਹੈਦਰਾਬਾਦ ਸਥਿਤ ਰਾਸ਼ਟਰੀ ਪੁਲਸ ਅਕਾਦਮੀ ਦਾ ਨਵੀਂ ਮੁਖੀ ਨਿਯੁਕਤ ਕੀਤਾ ਗਿਆ।
'ਮੈਂ ਮਰ ਚੁੱਕਿਆ ਸੀ, ਰਾਮਪਾਲ ਲਿਆਏ ਸਨ ਸਵਰਗ ਤੋਂ ਮੇਰੀ ਆਤਮਾ'
NEXT STORY