ਗਯਾ- ਵਿਆਹ ਦਾ ਚਾਅ ਹਰ ਕਿਸੇ ਨੂੰ ਹੁੰਦਾ ਹੈ ਅਤੇ ਇਸ ਘੜੀ ਦੀ ਉਡੀਕ ਹਰ ਕੋਈ ਕਰਦਾ ਹੈ। ਸੱਤਾਂ ਜਨਮਾਂ ਦੇ ਇਸ ਮੇਲ ਦੇ ਪਵਿੱਤਰ ਬੰਧਨ 'ਚ ਬੱਝਣ ਦਾ ਹਰ ਇਕ ਮਾਂ-ਬਾਪ ਦਾ ਸੁਪਨਾ ਹੁੰਦਾ ਹੈ ਕਿ ਉਸ ਦੇ ਪੁੱਤ-ਧੀ ਦਾ ਵਿਆਹ ਹੋਵੇ ਅਤੇ ਉਨ੍ਹਾਂ ਦੀ ਜ਼ਿੰਦਗੀ ਹਮੇਸ਼ਾ ਖੁਸ਼ੀਆਂ ਨਾਲ ਭਰੀ ਰਹੇ। ਪਰ ਜੇਕਰ ਗੱਲ ਕੀਤੀ ਜਾਵੇ ਪਿਆਰ ਦੀ ਤਾਂ ਇਹ ਨਾਂ ਜਾਤ ਦੇਖਦਾ ਹੈ ਅਤੇ ਨਾ ਹੀ ਧਰਮ। ਕੁਝ ਅਜਿਹਾ ਹੀ ਹੈ ਇਹ ਵਿਆਹ।
ਬੋਧਗਯਾ ਦੇ ਜਗਨਨਾਥ ਮੰਦਰ 'ਚ ਵੀਰਵਾਰ ਨੂੰ ਇਕ ਅਨੋਖਾ ਵਿਆਹ ਦੇਖਣ ਨੂੰ ਮਿਲਿਆ। ਬਿਹਾਰ ਦਾ ਪੁੱਤ ਵਿਦੇਸ਼ੀ ਲੜਕੀ ਨਾਲ ਸੱਤ ਜਨਮਾਂ ਦੇ ਬੰਧਨ 'ਚ ਬੱਝ ਗਿਆ। ਆਸਟਰੇਲੀਆ ਦੇ ਮੈਲਬੋਰਨ ਤੋਂ ਆਈ 25 ਸਾਲਾਂ ਲੜਕੀ ਜੋ ਕਿ ਬਿਹਾਰ ਦੇ 30 ਸਾਲਾਂ ਅਨਿਰੁਧ ਕੁਮਾਰ ਨਾਲ ਸੱਤ ਫੇਰੇ ਲੈ ਕੇ ਸਦਾ ਲਈ ਉਸ ਦੀ ਹੋ ਗਈ। ਇਹ ਵਿਆਹ ਬੋਧਗਯਾ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਭਾਰਤ ਦੀ ਧਰਤੀ 'ਤੇ ਸੱਤ ਜਨਮਾਂ ਦੀ ਸਹੁੰ ਲੈਣ ਵਾਲੀ ਇਹ ਵਿਦੇਸ਼ ਲਾੜੀ ਹੁਣ ਆਪਣੀ ਸਾਰੀ ਜ਼ਿੰਦਗੀ ਹਿੰਦੂ ਰੀਤੀ-ਰਿਵਾਜ਼ਾਂ ਨਾਲ ਬਤੀਤ ਕਰੇਗੀ। ਆਸਟਰੇਲੀਆ ਤੋਂ ਘੁੰਮਣ ਆਈ ਇਹ ਵਿਦੇਸ਼ੀ ਲੜਕੀ ਬਿਹਾਰ ਦੇ ਅਨਿਰੁਧ ਨਾਂ ਦੇ ਲੜਕੇ ਦੇ ਸੰਪਰਕ ਵਿਚ ਆਈ ਅਤੇ ਦੋਹਾਂ ਵਿਚ ਪਿਆਰ ਹੋ ਗਿਆ ਅਤੇ ਦੋਵੇਂ ਹਮੇਸ਼ਾ-ਹਮੇਸ਼ਾ ਲਈ ਇਕ-ਦੂਜੇ ਦੇ ਹੋ ਗਏ।
ਰੁਘਵਰ ਦਾਸ ਹੋਣਗੇ ਝਾਰਖੰਡ ਦੇ ਨਵੇਂ ਮੁੱਖ ਮੰਤਰੀ
NEXT STORY