ਝਾਰਖੰਡ- ਭਾਜਪਾ ਦੇ ਸੀਨੀਅਰ ਨੇਤਾ ਰਘੁਵਰ ਦਾਸ ਝਾਰਖੰਡ ਦੇ ਅਗਲੇ ਮੁੱਖ ਮੰਤਰੀ ਹੋਣਗੇ। ਭਾਜਪਾ ਦੀ ਵਿਧਾਇਕ ਦਲ ਦੀ ਬੈਠਕ 'ਚ ਇਹ ਫੈਸਲਾ ਲਿਆ ਗਿਆ ਹੈ। ਰਘੁਵਰ ਦਾਸ 5 ਵਾਰ ਵਿਧਾਇਕ ਰਹਿ ਚੁੱਕੇ ਹਨ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਰਾਂਚੀ 'ਚ ਪ੍ਰਸਤਾਵਤ ਭਾਜਪਾ ਵਿਧਾਇਕ ਦਲ ਦੀ ਬੈਠਕ 'ਚ ਉਨ੍ਹਾਂ ਦੇ ਨਾਂ ਦਾ ਰਸਮੀ ਐਲਾਨ ਕੀਤਾ ਗਿਆ ਸੀ। ਇਸ 'ਤੇ ਸਾਰੇ ਵਿਧਾਇਕਾਂ ਨੇ ਵੀ ਸਹਿਮਤੀ ਜ਼ਾਹਰ ਕੀਤੀ ਸੀ। ਇਸ ਦੇ ਨਾਲ ਹੀ ਰਾਜ ਦੇ ਪਹਿਲੇ ਗੈਰਆਦਿਵਾਸੀ ਮੁੱਖ ਮੰਤਰੀ ਦੀ ਤਾਜਪੋਸ਼ੀ ਦਾ ਮਾਰਗ ਪੱਕਾ ਹੋ ਗਿਆ। ਰਘੁਵਰ ਨੇ ਵੀਰਵਾਰ ਨੂੰ ਰਾਜਧਾਨੀ 'ਚ ਭਾਜਪਾ ਦੇ ਵੱਡੇ ਨੇਤਾਵਾਂ ਨੂੰ ਮਿਲਣ ਦੇ ਅੰਦਾਜ ਤੋਂ ਇਹ ਸਾਫ ਝਲਕ ਰਿਹਾ ਸੀ ਕਿ ਆਲਾਕਮਾਨ ਤੋਂ ਉਨ੍ਹਾਂ ਨੂੰ ਰਾਜ ਦੀ ਵਾਗਡੋਰ ਸੰਭਾਲਣ ਦੇ ਸੰਕੇਤ ਮਿਲ ਗਏ ਹਨ। ਰਘੁਵਰ ਦਾਸ 29 ਦਸੰਬਰ ਨੂੰ ਝਾਰਖੰਡ ਦੇ ਮੁੱਖ ਮੰਤਰੀ ਦੇ ਅਹੁਦੇ ਵਜੋਂ ਸਹੁੰ ਚੁੱਕਣਗੇ।
ਸਾਲ 2014 ਦੀਆਂ ਚਰਚਿੱਤ ਮਹਿਲਾਵਾਂ, ਜਿਨਾਂ ਨੇ ਭਾਰਤ ਦਾ ਵਧਾਇਆ ਮਾਣ
NEXT STORY