ਨਵੀਂ ਦਿੱਲੀ- ਆਸਾ ਰਾਮ ਦੇ ਖਿਲਾਫ ਬਲਾਤਕਾਰ ਦਾ ਦੋਸ਼ ਲਗਾਉਣ ਵਾਲੀ ਔਰਤ ਇਕ ਹਫਤੇ ਤੋਂ ਆਪਣੇ ਬੇਟੇ ਅਤੇ ਪਤੀ ਸਮੇਤ ਲਾਪਤਾ ਹੋ ਗਈ ਹੈ। ਖਾਸ ਗੱਲ ਇਹ ਹੈ ਕਿ ਬਲਾਤਕਾਰ ਦਾ ਮਾਮਲਾ ਦਰਜ ਹੋਣ ਤੋਂ ਬਾਅਦ ਔਰਤ ਨੂੰ ਪੁਲਸ ਸੁਰੱਖਿਆ ਵੀ ਮੁਹੱਈਆ ਕਰਵਾਈ ਗਈ ਸੀ। ਸੂਰਤ ਪੁਲਸ ਅਨੁਸਾਰ,''ਪੀੜਤਾ ਬੇਟੇ ਅਤੇ ਪਤੀ ਨਾਲ ਇਕ ਹਫਤੇ ਤੋਂ ਵਧ ਸਮੇਂ ਤੋਂ ਲਾਪਤਾ ਹੈ। ਪੁਲਸ ਨੇ ਪੀੜਤਾ ਨੂੰ ਉਸ ਦੀ ਸੁਰੱਖਿਆ ਲਈ ਚਾਰ ਕਾਂਸਟੇਬਲ ਮੁਹੱਈਆ ਕਰਵਾਏ ਸਨ।
14 ਦਸੰਬਰ ਨੂੰ ਪੀੜਤਾ ਨੇ ਪੁਲਸ ਕਰਮਚਾਰੀਆਂ ਨੂੰ ਸੂਚਿਤ ਕੀਤਾ ਸੀ ਕਿ ਉਸ ਦੇ ਪਰਿਵਾਰ ਦੇ ਮੈਂਬਰ ਸ਼ਹਿਰ ਦੇ ਅਮਰੋਲੀ ਇਲਾਕੇ 'ਚ ਇਕ ਵਿਆਹ 'ਚ ਜਾ ਰਹੇ ਹਨ। ਉੱਥੇ ਪੁਲਸ ਸੁਰੱਖਿਆ ਦੀ ਲੋੜ ਨਹੀਂ ਹੈ। ਇਸ ਤੋਂ ਬਾਅਦ ਪੁਲਸ ਕਾਂਸਟੇਬਲ ਉਸ ਔਰਤ ਦੇ ਘਰ ਦੇ ਬਾਹਰ ਤਾਇਨਾਤ ਹੋ ਗਏ, ਜਦੋਂ ਕਿ ਨਾ ਤਾਂ ਔਰਤ ਅਤੇ ਨਾ ਹੀ ਉਸ ਦਾ ਪਤੀ ਘਰ ਆਏ।
ਖੜ੍ਹ-ਖੜ੍ਹ ਤੱਕਣ ਲੋਕ ਹਜ਼ਾਰ, ਬਿਹਾਰ ਦਾ ਪੁੱਤ ਲਿਆਇਆ ਵਿਦੇਸ਼ੀ ਮੁਟਿਆਰ
NEXT STORY