ਜਲੰਧਰ- ਇੰਸਟੈਂਟ ਮੈਸੇਜਿੰਗ ਐਪ ਵਟਐਸਪ ਦੇ ਯੂਜ਼ਰਸ ਦੀ ਗਿਣਤੀ ਵੱਧਦੀ ਜਾ ਰਹੀ ਹੈ ਅਤੇ ਇਸ ਦੇ ਨਾਲ ਵਟਸਐਪ 'ਚ ਵੀ ਬਦਲਾਅ ਵੀ ਹੁੰਦੇ ਜਾ ਰਹੇ ਹਨ, ਜਿਸ ਨਾਲ ਇਹ ਮੈਸੇਜਿੰਗ ਐਪ ਹੋਰ ਵੀ ਵਧੀਆ ਹੁੰਦਾ ਜਾ ਰਿਹਾ ਹੈ। ਵਟਸਐਪ 'ਚ ਮੈਸੇਜ ਦੇ ਨਾਲ-ਨਾਲ ਫੋਟੋ, ਵੀਡੀਓ ਅਤੇ ਆਡਿਓ ਵੀ ਕਿਸੀ ਨੂੰ ਭੇਜਿਆ ਜਾ ਸਕਦਾ ਹੈ ਅਤੇ ਹੁਣ ਇਸ 'ਚ ਫ੍ਰੀ ਵਾਇਸ ਕਾਲਿੰਗ ਦੀ ਸਹੂਲਤ ਵੀ ਜੁੜਣ ਨੂੰ ਤਿਆਰ ਹੈ। ਵਟਸਐਪ 'ਤੇ ਕਾਲਿੰਗ ਫੀਚਰ ਨੂੰ ਟੈਸਟ ਕੀਤਾ ਜਾ ਰਿਹਾ ਹੈ ਅਤੇ ਇਸ ਗੱਲ ਦਾ ਖੁਲਾਸਾ ਇਕ ਲੀਕ ਫੋਟੋ ਤੋਂ ਹੋਇਆ ਹੈ।
ਨਿਊਜ਼ ਰਿਪੋਰਟ ਵਲੋਂ ਵਟਸਐਪ 'ਤੇ ਕਾਲਿੰਗ ਫੀਚਰ ਦਾ ਸਕਰੀਨਸ਼ਾਟ ਜਾਰੀ ਕੀਤਾ ਗਿਆ ਹੈ। ਜਿਸ 'ਚ ਇਕ ਵਿਅਕਤੀ ਦੀ ਵਟਸਐਪ 'ਤੇ ਕਾਲ ਕਰਦੇ ਹੋਏ ਦਿਖਾਇਆ ਗਿਆ ਹੈ। ਸਕਰੀਨਸ਼ਾਟ ਫੋਟੋ 'ਚ ਦਿਖਾਇਆ ਗਿਆ ਕਾਲਿੰਗ ਫੀਚਰ ਦਾ ਲੇਆਊਟ ਐਂਡਰਾਇਡ ਦੇ ਕਾਲਿੰਗ ਲੇਆਊਟ ਵਰਗਾ ਹੀ ਲੱਗਦਾ ਹੈ। ਸਕਰੀਨਸ਼ਾਟ ਨੂੰ ਦੇਖਣ 'ਤੇ ਇਹ ਤਾਂ ਕਿਹਾ ਜਾ ਸਕਦਾ ਹੈ ਕਿ ਵਟਸਐਪ 'ਤੇ ਦਿੱਤਾ ਜਾਣ ਵਾਲਾ ਵਾਇਸ ਕਾਲਿੰਗ ਫੀਚਰ ਯੂਜ਼ਰਸ ਨੂੰ ਆਰਾਮ ਨਾਲ ਸਮਝ ਆਏਗਾ। ਕਿਉਂਕਿ ਇਸ ਦੀ ਲੇਆਊਟ ਆਮ ਰੱਖੀ ਗਈ ਹੈ। ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਵੀ ਵਟਸਐਪ 'ਤੇ ਵਾਇਸ ਕਾਲਿੰਗ ਫੀਚਰ ਦਾ ਇਕ ਸਕਰੀਨਸ਼ਾਟ ਆਨਲਾਈਨ ਲੀਕ ਹੋਇਆ ਸੀ। ਗੌਰ ਕਰਨ ਵਾਲੀ ਗੱਲ ਇਹ ਹੈ ਕਿ ਪਹਿਲਾਂ ਵਾਲੀ ਫੋਟੋ ਅਤੇ ਇਸ ਵਾਰ ਦੀ ਫੋਟੋ ਦੋਵੇਂ ਹੀ ਮਿਲਦੀਆਂ ਜੁਲਦੀਆਂ ਹਨ।
ਅਜੇ ਸਕਾਈਪ ਅਤੇ ਵਾਈਬਰ 'ਤੇ ਫ੍ਰੀ ਵਾਇਸ ਕਾਲਿੰਗ ਦੀ ਸਹੂਲਤ ਵੀ ਦਿੱਤੀ ਜਾਂਦੀ ਹੈ ਅਤੇ ਸਕਾਈਪ ਵਾਇਸ ਕਾਲਿੰਗ ਲਈ ਹੀ ਮਸ਼ਹੂਰ ਹੈ ਪਰ ਵਟਸਐਪ 'ਚ ਕਾਲਿੰਗ ਫੀਚਰ ਜੁੜਣ ਦੇ ਬਾਅਦ ਇਹ ਸਕਾਈਪ ਨੂੰ ਵੱਡਾ ਝੱਟਕਾ ਦੇ ਸਕਦਾ ਹੈ। ਇਸ ਦੇ ਨਾਲ ਹੀ ਵਾਈਬਰ, ਵੀਚੈਟ ਵਰਗੇ ਮੈਸੇਜਿੰਗ ਐਪਸ ਦੇ ਲਈ ਵੀ ਮੁਸ਼ਕਿਲ ਪੈਦਾ ਕਰ ਸਕਦਾ ਹੈ ਪਰ ਵਟਸਐਪ 'ਚ ਵਾਇਸ ਕਾਲਿੰਗ ਫੀਚਰ ਹੁਣ ਕਦੋਂ ਤਕ ਜੁੜੇਗਾ ਇਸ ਬਾਰੇ 'ਚ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਬੀਮਾ 'ਚ ਐਫ.ਡੀ.ਏ. ਦੇ ਆਰਡੀਨੈਂਸ ਨੂੰ ਰਾਸ਼ਟਰਪਤੀ ਨੇ ਦਿੱਤੀ ਮਨਜ਼ੂਰੀ
NEXT STORY