ਮੁੰਬਈ- ਅਖਿਲ ਭਾਰਤੀ ਰਤਨ ਅਤੇ ਗਹਿਣਾ ਮਹਾਸੰਘ ਅਨੁਸਾਰ ਚਾਲੂ ਮਹੀਨੇ 'ਚ ਸੋਨੇ ਦੀ ਬਰਾਮਦ 'ਚ ਭਾਰੀ ਗਿਰਾਵਟ ਆਉਣ ਦੀ ਸੰਭਾਵਨਾ ਹੈ। ਗਹਿਣਾ ਵਿਕਰੇਤਾਵਾਂ ਨੇ ਬਰਾਮਦ 'ਤੇ ਹੋਰ ਜ਼ਿਆਦਾ ਰੋਕ ਲੱਗਣ ਦੇ ਖਦਸ਼ੇ 'ਚ ਵੱਧ ਖਰੀਦਦਾਰੀ ਕਰ ਲਈ ਸੀ।
ਸੰਗਠਨ ਦੇ ਪ੍ਰਧਾਨ ਹਰੇਸ਼ ਚਮਨਭਾਈ ਸੋਨੀ ਨੇ ਦੱਸਿਆ ਕਿ ਦਸੰਬਰ ਦੇ ਪਹਿਲੇ ਪਖਵਾੜੇ 'ਚ ਸੋਨੇ ਦੀ ਬਰਾਮਦ 22 ਟਨ ਰਹੀ । ਪਿਛਲੇ ਮਹੀਨੇ ਸੋਨੇ ਦੀ ਬਰਾਮਦ 151 ਟਨ ਹੋਈ ਸੀ। ਭਾਰਤੀ ਰਿਜ਼ਰਵ ਬੈਂਕ ਨੇ 28 ਨਵੰਬਰ ਨੂੰ, ਜਦੋਂ 80:20 ਬਰਾਮਦ ਯੋਜਨਾ ਪੈਮਾਨਾ 'ਚ ਢਿੱਲ ਦਿੱਤੀ ਸੀ ਤਾਂ ਗਹਿਣਾ ਵਿਕਰੇਤਾ ਅੱਗੇ ਹੋਰ ਢਿੱਲ ਮਿਲਣ ਦੀ ਉਮੀਦ 'ਚ ਬਰਾਮਦ ਕਰਨ ਤੋਂ ਬਚਦੇ ਰਹੇ। ਅਕਤੂਬਰ-ਦਸੰਬਰ 2013 'ਚ ਕਰੀਬ 20 ਟਨ ਸੋਨੇ ਦੀ ਬਰਾਮਦ ਕੀਤੀ ਗਈ ਸੀ ।
ਸੋਨੀ ਨੇ ਕਿਹਾ ਕਿ ਨਵੰਬਰ 'ਚ ਜਿੱਥੇ ਬਰਾਮਦ ਵਾਧਾ ਖਪਤਕਾਰਾਂ ਦੀ ਮੰਗ ਵਧਣ ਦੀ ਵਜ੍ਹਾ ਨਾਲ ਨਹੀਂ ਬਲਕਿ ਮੁੱਖ ਤੌਰ 'ਤੇ ਰਿਜ਼ਰਵ ਬੈਂਕ ਵਲੋਂ ਨਵੀਆਂ ਰੋਕਾਂ ਲਾਗੂ ਕੀਤੇ ਜਾਣ ਦੇ ਖਦਸ਼ੇ 'ਚ ਹੋਇਆ। 15 ਦਸੰਬਰ ਤੱਕ ਬਰਾਮਦ ਕਰੀਬ 22 ਲੱਖ ਟਨ ਸੀ ਅਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਹੋਰ ਖੇਪ ਆਵੇਗੀ। ਉਨ੍ਹਾਂ ਕਿਹਾ ਕਿ ਇਸੇ ਕਾਰਨ ਬਰਾਮਦਕਾਰਾਂ ਵਲੋਂ ਲਗਾਏ ਜਾਣ ਵਾਲੇ ਸੋਨੇ 'ਤੇ ਪ੍ਰੀਮੀਅਮ ਟੈਕਸ ਸਿਫ਼ਰ ਹੋ ਗਿਆ ।
ਆਂਧਰ ਪ੍ਰਦੇਸ਼ 'ਚ ਹੋਟਲਾਂ ਦੀ ਲੜੀ ਸਥਾਪਤ ਕਰੇਗੀ ਇੰਡੀਗੋ
NEXT STORY