ਨਵੀਂ ਦਿੱਲੀ- ਵਿੱਤ ਰਾਜ ਮੰਤਰੀ ਜਯੰਤ ਸਿਨ੍ਹਾ ਨੇ ਅੱਜ ਕਿਹਾ ਕਿ ਸਰਕਾਰ ਮੌਜੂਦਾ ਵਿੱਤੀ ਸਾਲ 'ਚ ਖਜ਼ਾਨਾ ਘਾਟੇ ਨੂੰ ਸਕਲ ਘਰੇਲੂ ਉਤਪਾਦ (ਜੀ.ਡੀ.ਪੀ.) ਦੇ 4.1 ਫ਼ੀਸਦੀ ਤਕ ਸੀਮਿਤ ਰੱਖਣ ਲਈ ਵਚਨਬੱਧ ਹੈ। ਸਿਨ੍ਹਾ ਨੇ ਇੱਥੇ ਇਕ ਪ੍ਰੋਗਰਾਮ ਮੌਕੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਅਸੀਂ 'ਖ਼ਰਚ ਕਟੌਤੀ ਦੇ' ਸਾਰੇ ਬਦਲਾਂ 'ਤੇ ਵਿਚਾਰ ਕਰ ਰਹੇ ਹਾਂ। ਸਾਨੂੰ ਪੂਰਾ-ਪੂਰਾ ਭਰੋਸਾ ਹੈ ਕਿ ਅਸੀਂ ਮੌਜੂਦਾ ਵਿੱਤੀ ਸਾਲ 'ਚ ਖਜ਼ਾਨਾ ਘਾਟੇ ਨੂੰ 4.1 ਫ਼ੀਸਦੀ 'ਤੇ ਸੀਮਿਤ ਰੱਖਣ 'ਚ ਸਮਰੱਥ ਹੋਵਾਂਗੇ ।
ਸੰਸਦ 'ਚ ਹਾਲ ਹੀ 'ਚ ਪੇਸ਼ 'ਮਧਿਆਵਧਿ ਆਰਥਿਕ ਸਮਿਖਿਆ 2015' 'ਚ ਵੀ ਕਿਹਾ ਗਿਆ ਸੀ ਕਿ ਸਰਕਾਰ ਵੱਖ-ਵੱਖ ਕਾਰਨਾਂ ਤੋਂ ਪੈਦਾ ਹੋਈ ਵਿੱਤੀ ਦਿੱਕਤਾਂ ਦੇ ਬਾਵਜੂਦ ਵਿੱਤੀ ਸਾਲ 2015 ਲਈ ਖਜ਼ਾਨਾ ਟੀਚੇ ਨੂੰ ਹਾਸਲ ਕਰਨ ਲਈ ਵਚਨਬੱਧ ਹੈ। ਸਰਕਾਰ ਨੇ ਵਿੱਤੀ ਸਾਲ 2015 'ਚ ਖਜ਼ਾਨਾ ਘਾਟੇ ਨੂੰ ਜੀ.ਡੀ.ਪੀ. ਦੇ 4.1 ਫ਼ੀਸਦੀ 'ਤੇ ਸੀਮਿਤ ਰੱਖਣ ਦਾ ਟੀਚਾ ਰੱਖਿਆ ਹੈ। ਇਹ ਬੀਤੇ ਵਿੱਤੀ ਸਾਲ 'ਚ 4.5 ਫ਼ੀਸਦੀ ਸੀ। ਇਕ ਸਵਾਲ ਦੇ ਜਵਾਬ 'ਚ ਸਿਨ੍ਹਾ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਖਜ਼ਾਨਾ ਸਮਝਦਾਰੀ ਦਿਖਾਉਣਾ ਬਹੁਤ ਮਹੱਤਵਪੂਰਣ ਹੈ ਤਾਂਕਿ ਵਿਸ਼ਵ ਪੱਧਰ 'ਤੇ ਵੀ ਸਾਡੀ ਸ਼ਾਖ ਬਣ ਸੱਕੇ। ਫਿਲਹਾਲ ਅਸੀਂ ਸਹੀ ਰਸਤੇ 'ਤੇ ਹਾਂ ਅਤੇ ਇਸ ਨੂੰ ਜਾਰੀ ਰੱਖਾਂਗੇ।
ਪ੍ਰਮੁੱਖ ਸ਼ਹਿਰਾਂ 'ਚ ਸਥਾਪਤ ਹੋਣਗੇ ਖਪਤਕਾਰ ਸਹੂਲਤ ਕੇਂਦਰ
NEXT STORY