ਨਵੀਂ ਦਿੱਲੀ- ਖਪਤਕਾਰਾਂ ਨੂੰ ਕਈ ਤਰ੍ਹਾਂ ਦੀਆਂ ਸੇਵਾਵਾਂ ਦੇਣ ਲਈ ਸਰਕਾਰ ਦੇਸ਼ ਦੇ ਇਕ ਦਰਜਨ ਤੋਂ ਵੱਧ ਸ਼ਹਿਰਾਂ 'ਚ 'ਗਾਹਕ ਸਹੂਲਤ ਕੇਂਦਰ' ਸਥਾਪਤ ਕਰਨ ਦੀ ਤਿਆਰੀ ਕਰ ਰਹੀ ਹੈ। ਆਧਿਕਾਰਿਕ ਇਸ਼ਤਿਹਾਰ 'ਚ ਕਿਹਾ ਗਿਆ ਹੈ ਕਿ ਹਾਲ ਹੀ 'ਚ ਖਪਤਕਾਰ ਮਾਮਲੇ ਵਿਭਾਗ ਨੇ ਰਜਿਸਟਰਡ ਅਤੇ ਬਿਨੈਕਾਰ ਖਪਤਕਾਰ ਸੰਗਠਨਾਂ ਦੇ ਪ੍ਰਤੀਨਿਧੀਆਂ ਵਲੋਂ ਅਜਿਹੇ ਕੇਂਦਰ ਸਥਾਪਤ ਕਰਨ ਅਤੇ ਉਨ੍ਹਾਂ ਨੂੰ ਚਲਾਉਣ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ।
ਇਨ੍ਹਾਂ ਗਾਹਕ ਸਹੂਲਤ ਕੇਂਦਰਾਂ ਦੀ ਸਥਾਪਨਾ ਨਵੀਂ ਦਿੱਲੀ, ਲਖਨਊ, ਚੰਡੀਗੜ੍ਹ, ਬੇਂਗਲੂਰ, ਚੇਨਈ, ਹੈਦਰਾਬਾਦ, ਜੈਪੁਰ, ਅਹਮਦਾਬਾਦ, ਪੁਣੇ, ਭੁਵਨੇਸ਼ਵਰ, ਪਟਨਾ, ਕੋਲਕਾਤਾ, ਗੁਹਾਟੀ, ਸ਼ਿਲਾਂਗ, ਰਾਏਪੁਰ ਅਤੇ ਭੋਪਾਲ 'ਚ ਕੀਤੀ ਜਾਵੇਗੀ । ਗਾਹਕ ਸਹੂਲਤ ਕੇਂਦਰ ਖਪਤਕਾਰਾਂ ਨੂੰ ਉਨ੍ਹਾਂ ਦੀਆਂ ਸ਼ਿਕਾਇਤਾਂ ਬਾਰੇ ਉਚਿਤ ਸਲਾਹ ਦੇਵੇਗਾ ਅਤੇ ਸ਼ਿਕਾਇਤਾਂ ਨੂੰ ਸਹੀ ਖਪਤਕਾਰ ਪਲੇਟਫਾਰਮ 'ਚ ਦਰਜ ਕਰਾਵਾਉਣ 'ਚ ਮਦਦ ਕਰੇਗਾ।
ਇਨ੍ਹਾਂ ਸਹੂਲਤ ਕੇਂਦਰਾਂ ਨੂੰ ਸਰਕਾਰ ਵਲੋਂ ਨਿੱਜੀ ਕੰਪਨੀਆਂ, ਵਿਨਿਰਮਾਤਾਵਾਂ ਅਤੇ ਸੇਵਾਪ੍ਰਦਾਤਾਵਾਂ ਦੇ ਸਾਹਮਣੇ ਸ਼ਿਕਾਇਤਾਂ ਨੂੰ ਚੁੱਕਣ ਲਈ ਵੀ ਅਧਿਕਾਰ ਹੋਣਗੇ। ਇਸ ਦੇ ਲਈ ਦੇਸ਼ਭਰ 'ਚ ਇਕ ਹੀ ਟੋਲ-ਫ੍ਰੀ ਨੰਬਰ ਰੱਖਿਆ ਜਾਵੇ। ਸਰਕਾਰ ਨੇ ਗਾਹਕਾਂ ਦੀ ਭਲਾਈ ਅਤੇ ਉਨ੍ਹਾਂ ਦੇ ਸਸ਼ਕਤੀਕਰਣ ਲਈ ਹੋਰ ਵੀ ਕਈ ਯੋਜਨਾਵਾਂ ਤਿਆਰ ਕੀਤੀਆਂ ਹਨ।
ਸੋਨੇ ਦੀ ਬਰਾਮਦ 'ਚ ਆ ਸਕਦੀ ਹੈ ਭਾਰੀ ਗਿਰਾਵਟ!
NEXT STORY