ਨਵੀਂ ਦਿੱਲੀ- ਇਸ ਗੱਲ 'ਚ ਕੋਈ ਸੰਦੇਹ ਨਹੀਂ ਕਿ 2014 'ਚ ਆਏ ਸਾਰੇ ਸਾਮਰਟਫੋਨਸ 'ਚੋਂ ਐਪਲ ਦੇ ਆਈਫੋਨ 6 ਅਤੇ 6 ਪਲੱਸ ਨੇ ਸਭ ਤੋਂ ਵੱਧ ਸੁਰੱਖਿਆਂ ਬਟੋਰੀਆਂ। ਆਈਫੋਨ 6 ਦੇ ਲਾਂਚ ਤੋਂ ਪਹਿਲਾਂ ਜਿੰਨੀਆਂ ਅਫਵਾਹਾਂ ਉੱਡ ਰਹੀਆਂ ਸਨ ਓਨੀਆਂ ਹੀ ਇਸ ਦੇ ਲਾਂਚ ਤੋਂ ਬਾਅਦ ਵੀ ਚਰਚਾਵਾਂ ਦਾ ਦੌਰ ਜਾਰੀ ਹੈ। ਹੁਣ ਇਕ ਵਾਰ ਫਿਰ ਆਈਫੋਨ 6 ਅਤੇ 6 ਪਲੱਸ ਸੁਰੱਖਿਆਂ 'ਚ ਹੈ।
ਰਿਲਾਇੰਸ ਕਮਿਊਨਿਕੇਸ਼ਨ ਆਈਫੋਨ 6 ਅਤੇ 6 ਪਲੱਸ ਨੂੰ ਜ਼ੀਰੋ ਡਾਊਨਪੇਮੈਂਟ 'ਤੇ ਮਾਰਕੀਟ 'ਚ ਉਤਾਰਿਆ ਹੈ। ਦਰਅਸਲ ਅਕਤੂਬਰ 'ਚ ਇਸ ਗੱਲ ਨੂੰ ਲੈ ਕੇ ਖਬਰਾਂ ਆਈਆਂ ਸਨ ਕਿ ਰਿਲਾਇੰਸ ਜ਼ੀਰੋ ਡਾਊਨਪੇਮੈਂਟ 'ਤੇ ਆਈਫੋਨ 6 ਅਤੇ 6 ਪਲੱਸ ਨੂੰ ਵੇਚੇਗਾ। ਹੁਣ ਇਸ ਗੱਲ ਦੀ ਪੁਸ਼ਟੀ ਹੋ ਗਈ ਹੈ। ਐਪਲ ਇੰਡੀਆ ਦੀ ਵੈਬਸਾਈਟ 'ਤੇ ਰਿਲਾਇੰਸ ਕਮਿਊਨਿਕੇਸ਼ਨ ਦੇ ਆਫੀਸ਼ਿਅਲ ਈ-ਸ਼ਾਪ ਦਾ ਲਿੰਕ ਦਿੱਤਾ ਗਿਆ ਹੈ, ਜਿਸ 'ਤੇ ਕਲਿਕ ਕਰਕੇ ਤੁਸੀਂ ਰਿਲਾਇੰਸ ਆਫੀਸ਼ਿਅਲ ਈ-ਸ਼ਾਪ ਦੇ ਹੋਮਪੇਜ਼ 'ਤੇ ਜਾ ਸਕਦੇ ਹੋ। ਹਾਲਾਂਕਿ ਇਸ ਨੂੰ ਲੈ ਕੇ ਅਜੇ ਰਿਲਾਇੰਸ ਕੰਮਿਊਨਿਕੇਸ਼ਨ ਵਲੋਂ ਕੋਈ ਅਧਿਕਾਰਕ ਐਲਾਨ ਨਹੀਂ ਕੀਤਾ ਹੈ ਅਤੇ ਨਾ ਰਿਲਾਇੰਸ ਨੇ ਆਈਫੋਨ 6 ਅਤੇ 6 ਪਲੱਸ ਦਾ ਕੋਈ ਲਿੰਕ ਆਪਣੀ ਵੈਬਸਾਈਟ 'ਤੇ ਪਾਇਆ ਹੈ।
ਲੀਕ ਹੋਈਆਂ ਖਬਰਾਂ ਅਨੁਸਾਰ ਰਿਲਾਇੰਸ ਆਈਫੋਨ 6 ਨੂੰ 24 ਮਹੀਨੇ ਲਈ 3099 ਰੁਪਏ ਅਤੇ ਆਈਫੋਨ 6 ਪਲੱਸ ਨੂੰ 24 ਮਹੀਨੇ ਦੇ ਲਈ 3599 ਰੁਪਏ ਦੀ ਕਿਸ਼ਤ 'ਤੇ ਵੇਚੇਗਾ। ਇਸ ਕੀਮਤ ਦੇ ਹਿਸਾਬ ਨਾਲ ਆਈਫੋਨ 6 ਦੇ ਲਈ ਤੁਹਾਨੂੰ 74376 ਰੁਪਏ ਅਤੇ ਆਈਫੋਨ 6 ਪਲੱਸ ਦੇ ਲਈ ਤੁਹਾਨੂੰ 86376 ਰੁਪਏ ਦੇਣੇ ਪੈਣਗੇ।
ਖਜ਼ਾਨਾ ਘਾਟਾ ਟੀਚਾ ਹੋਵੇਗਾ ਹਾਸਲ : ਸਿਨ੍ਹਾ
NEXT STORY