ਨਵੀਂ ਦਿੱਲੀ-ਇਸਪਾਤ ਖੇਤਰ ਦੀ ਪ੍ਰਮੁੱਖ ਕੰਪਨੀ ਸੇਲ ਦੀ ਆਮਦਨ 'ਚ ਕਮੀ ਤੋਂ ਚਿੰਤਤ ਇਕ ਸੰਸਦੀ ਕਮੇਟੀ ਨੇ ਸਰਕਾਰ ਨੂੰ ਕਿਹਾ ਹੈ ਕਿ ਉਹ ਇਸ ਦਾ ਮੁਨਾਫਾ ਵਧਾਉਣ ਲਈ ਤੁਰੰਤ ਕਦਮ ਚੁੱਕੇ। ਕੋਲਾ ਅਤੇ ਇਸਪਾਤ 'ਤੇ ਸੰਸਦ ਦੀ ਸਥਾਈ ਕਮੇਟੀ ਨੇ ਆਪਣੀ ਤਾਜ਼ਾ ਰਿਪੋਰਟ 'ਚ ਕਿਹਾ ਹੈ ਕਿ ਸਟੀਲ ਅਥਾਰਟੀ ਆਫ ਇੰਡੀਆ (ਸੇਲ) ਜਨਤਕ ਖੇਤਰ ਦਾ ਪ੍ਰਮੁੱਖ ਅਦਾਰਾ ਹੈ ਅਤੇ ਇਸ ਦੇ ਘਟੇ ਮੁਨਾਫੇ 'ਤੇ ਲਗਾਮ ਲਗਾਉਣ ਲਈ ਤੁਰੰਤ ਕਦਮ ਚੁੱਕੇ ਜਾਣ।
ਕਮੇਟੀ ਇਸ ਗੱਲ ਤੋਂ ਨਾਰਾਜ਼ ਹੈ ਕਿ 2009-10 ਦੇ ਮੁਕਾਬਲੇ 2013-14 'ਚ ਮੁਨਾਫੇ 'ਚ 4000 ਕਰੋੜ ਰੁਪਏ ਤੋਂ ਵੱਧ ਦੀ ਗਿਰਾਵਟ ਹੋਈ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਸੇਲ ਪ੍ਰਬੰਧਕਾਂ ਨੂੰ ਉਤਪਾਦਨ ਵਧਾਉਣ ਦੀ ਰਣਨੀਤੀ ਲਿਆਉਣ, ਸਹੀ ਮੁਰੰਮਤ 'ਤੇ ਧਿਆਨ ਦੇ ਕੇ ਸਮਰੱਥਾ ਵਧਾਉਣ, ਉਪਕਰਨਾਂ ਦੀ ਮੁਰੰਮਤ, ਨਵੀਂ ਤਕਨੀਕ ਅਤੇ ਲਾਗਤ ਕਟੌਤੀ ਦੀਆਂ ਪਹਿਲਾਂ 'ਤੇ ਧਿਆਨ ਦੇਣ ਦੀ ਜ਼ਰੂਰਤ ਹੈ।
ਕਿੰਗਡਮ ਆਫ ਡਰੀਮ ਨੂੰ ਮਿਲਿਆ ਸ਼੍ਰੇਸ਼ਠ ਸੈਰ-ਸਪਾਟਾ ਕੇਂਦਰ ਦਾ ਐਵਾਰਡ
NEXT STORY