ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ ਖੇਤਰ ਦੇ ਗੁੜਗਾਂਵ ਸਥਿਤ ਕਿੰਗਡਮ ਆਫ ਡਰੀਮਸ ਨੂੰ ਉੱਤਰ ਭਾਰਤ ਦੇ ਸ਼੍ਰੇਸ਼ਠ ਸੈਰ-ਸਪਾਟਾ ਕੇਂਦਰ ਦੇ ਐਵਾਰਡ ਨਾਲ ਨਵਾਜ਼ਿਆ ਗਿਆ ਹੈ। ਕਿੰਗਡਮ ਆਫ ਡਰੀਮਜ਼ ਨੇ ਜਾਰੀ ਬਿਆਨ 'ਚ ਦੱਸਿਆ ਕਿ ਇੰਡੀਆ ਟ੍ਰੈਵਲ ਐਵਾਰਡ ਦੇ ਦੌਰਾਨ ਉਸ ਨੂੰ ਇਹ ਸਨਮਾਨ ਮਿਲਿਆ ਹੈ।
ਕਿੰਗਡਮ ਆਫ ਡਰੀਮਜ਼ ਦੀ ਸੰਸਥਾਪਕ ਕੰਪਨੀ ਗ੍ਰੇਟ ਇੰਡੀਆ ਨੌਟੰਕੀ ਹੈ ਜੋ ਵਿਜ਼ਨਕ੍ਰਾਫਟ ਇੰਟਰਨੈਸ਼ਨਲ ਐਂਟਰਟੈਨਮੈਂਟ ਅਪਰਾ ਗਰੁੱਪ ਆਫ ਕੰਪਨੀਜ਼ ਅਤੇ ਰਘੂਬੀਰ ਗਰੁੱਪ ਦਾ ਸਾਂਝਾ ਅਦਾਰਾ ਹੈ। ਕਿੰਗਡਮ ਆਫ ਡਰੀਮਜ਼ ਦੇ ਪ੍ਰਬੰਧ ਨਿਰਦੇਸ਼ਕ ਅਨੁਮੋਦ ਗਗਨ ਸ਼ਰਮਾ ਨੇ ਕਿਹਾ ਕਿ ਲੋਕਾਂ ਨੂੰ ਮਨੋਰੰਜਨ ਦੇ ਲਈ ਬਿਹਤਰ ਸਹੂਲਤ ਦੇਣ ਦੇ ਉਦੇਸ਼ ਨਾਲ ਇਸ ਨੂੰ ਸ਼ੁਰੂ ਕੀਤਾ ਗਿਆ ਸੀ ਅਤੇ ਇਸ ਤਰ੍ਹਾਂ ਦੇ ਐਵਾਰਡ ਨਾਲ ਉਹ ਆਪਣੇ ਟੀਚੇ ਨੂੰ ਹਾਸਲ ਕਰਨ 'ਚ ਸਫਲ ਰਿਹਾ ਹੈ।
2015 'ਚ ਜਿਓਮੀ ਲਾਂਚ ਕਰੇਗੀ 2 ਨਵੇਂ ਹਾਈ ਐਂਡ ਡਿਵਾਈਸ
NEXT STORY