ਨਵੀਂ ਦਿੱਲੀ- ਦਵਾਈ ਕੰਪਨੀ ਲਿਊਪਿਨ ਅਮਰੀਕਾ, ਲਾਤਿਨੀ ਅਮਰੀਕਾ ਅਤੇ ਯੂਰਪ ਸਮੇਤ ਵੱਖ-ਵੱਖ ਦੇਸ਼ਾਂ 'ਚ ਐਕਵਾਇਰ ਦੇ ਮੌਕੇ ਲੱਭ ਰਹੀ ਹੈ। ਕੰਪਨੀ ਸੰਸਾਰਕ ਪੱਧਰ 'ਤੇ ਆਪਣੀ ਮੌਜੂਦਗੀ ਵਧਾਉਣ 'ਤੇ ਵਿਚਾਰ ਕਰ ਰਹੀ ਹੈ।
ਲਿਊਪਿਨ ਦੇ ਮੁੱਖ ਵਿੱਤ ਅਧਿਕਾਰੀ ਰਮੇਸ਼ ਸਵਾਮੀਨਾਥਨ ਨੇ ਪੱਤਰਕਾਰਾਂ ਨੂੰ ਕਿਹਾ ਕਿ ਜਿੱਥੇ ਤੱਕ ਨਵੇਂ ਬਾਜ਼ਾਰਾਂ ਦਾ ਸਵਾਲ ਹੈ ਤਾਂ ਲਿਊਪਿਨ ਲਾਤਿਨੀ ਅਮਰੀਕਾ ਅਤੇ ਯੂਰਪ 'ਚ ਧਿਆਨ ਦੇਵੇਗੀ। ਉਨ੍ਹਾਂ ਨੇ ਕਿਹਾ ਕਿ ਬਾਜ਼ਾਰ ਦੇ ਲਿਹਾਜ਼ ਨਾਲ ਕੰਪਨੀ ਜਿਨ੍ਹਾਂ ਖੇਤਰਾਂ ਵਿਚ ਆਪਣੀ ਐਕਵਾਇਰ ਸਬੰਧੀ ਗਤੀਵਿਧੀਆਂ ਵਧਾਵੇਗੀ ਉਨ੍ਹਾਂ ਸਥਾਨਾਂ 'ਚ ਅਮਰੀਕਾ, ਲਾਤਿਨੀ ਅਮਰੀਕਾ, ਯੂਰਪ (ਰੂਸ, ਤੁਰਕੀ), ਜਾਪਾਨ ਅਤੇ ਚੀਨ ਸ਼ਾਮਲ ਹਨ।
ਬੰਗਲਾਦੇਸ਼ ਨੂੰ ਭਾਰਤ ਦੇ ਨਾਲ ਊਰਜਾ ਸਹਿਯੋਗ 'ਤੇ ਚਰਚਾ ਦੀ ਉਮੀਦ
NEXT STORY