ਨਵੀਂ ਦਿੱਲੀ- ਠੱਪ ਪਈ ਨਿੱਜੀ ਏਅਰਲਾਈਨ ਕੰਪਨੀ ਕਿੰਗਫਿਸ਼ਰ ਏਅਰਲਾਈਨ ਦੇ ਹਵਾਈ ਸੰਚਾਲਣ ਪਰਮਿਟ ਨੂੰ ਨਵੀਨੀਕਰਨ ਦਾ ਸਮਾਂ 31 ਦਸੰਬਰ ਅੱਧੀ ਰਾਤ ਨੂੰ ਖਤਮ ਹੋ ਰਿਹਾ ਹੈ। ਇਸ ਨਾਲ ਕਿੰਗਫਿਸ਼ਰ ਦੇ ਮੁੜ ਉਡਾਣ ਭਰਨ ਦੇ ਦਰਵਾਜ਼ੇ ਆਖਿਰ ਬੰਦ ਹੋ ਜਾਣਗੇ। ਵਿਜੇ ਮਾਲਿਆ ਤੋਂ ਲਈ ਗਈ ਕੰਪਨੀ ਦਾ ਉਡਾਣ ਲਾਇਸੈਂਸ ਅਕਤੂਬਰ 2012 'ਚ ਖਤਮ ਹੋ ਗਿਆ ਸੀ।
ਸ਼ਹਿਰੀ ਹਵਾਬਾਜੀ ਖੇਤਰ ਦੇ ਰੈਗੂਲੇਟਰੀ ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ (ਡੀ.ਜੀ.ਸੀ.ਏ.) ਨੇ ਕੰਪਨੀ ਵਲੋਂ ਸੰਚਾਲਣ ਲਈ ਸੰਤੋਸ਼ਜਨਕ ਯੋਜਨਾ ਨਾ ਸੌਂਪੇ ਜਾਣ ਕਾਰਨ ਉਸ ਦੇ ਉਡਾਣ ਲਾਈਸੈਂਸ ਨੂੰ ਨਵੀਨੀਕਰਨ ਤੋਂ ਮਨ੍ਹਾ ਕਰ ਦਿੱਤਾ ਸੀ। ਇਸ ਤੋਂ ਬਾਅਦ ਹਾਲਾਂਕਿ ਏਅਰਲਾਈਨਜ਼ ਨੂੰ ਆਪਣਾ ਲਾਇਸੈਂਸ ਨਵੀਨੀਕਰਨ ਲਈ ਦੋ ਸਾਲ ਦਾ ਸਮਾਂ ਦਿੱਤਾ ਗਿਆ ਸੀ।
ਅਮਰੀਕਾ, ਯੂਰਪ 'ਚ ਐਕਵਾਇਰ ਕਰਨ ਦੀ ਸੰਭਾਵਨਾ ਲੱਭ ਰਹੀ ਹੈ ਲਿਊਪਿਨ
NEXT STORY