ਚੰਡੀਗੜ੍ਹ- ਜਨਤਕ ਖੇਤਰ ਦੀ ਬਿਜਲੀ ਵੰਡ ਪੀ.ਐੱਸ.ਪੀ.ਸੀ.ਐੱਲ. ਨੇ ਮਾਲੀ ਸਾਲ 2015-16 'ਚ ਕੁਲ 11,317.78 ਕਰੋੜ ਰੁਪਏ ਦੀ ਆਮਦਨ 'ਚ ਕਮੀ ਦਾ ਅਨੁਮਾਨ ਲਗਾਇਆ ਹੈ। ਕੰਪਨੀ ਨੇ ਇਸ ਘਾਟੇ ਤੋਂ ਨਜਿੱਠਣ ਦੇ ਲਈ ਬਿਜਲੀ ਰੈਗੁਲੇਟਰੀ ਤੋਂ ਬਿਜਲੀ ਦਰਾਂ 'ਚ 'ਉਚਿਤ ਵਾਧਾ' ਕਰਨ ਦੀ ਮੰਗ ਕੀਤੀ ਹੈ। ਕਿਸਾਨਾਂ ਅਤੇ ਅਨੁਸੂਚਿਤ ਜਾਤੀ ਅਤੇ ਗੈਰ-ਅਨੁਸੂਚਿਤ ਜਾਤੀ ਦੇ ਬੀ.ਪੀ.ਐੱਲ. ਪਰਿਵਾਰਾਂ ਨੂੰ ਮੁਫਤ ਬਿਜਲੀ ਉਪਲਬਧ ਕਰਵਾਏ ਜਾਣ ਦੀ ਵਜ੍ਹਾ ਨਾਲ ਬਿਜਲੀ ਸਬਸਿਡੀ 2015-16 ਦੇ ਲਈ 6,130 ਕਰੋੜ ਰੁਪਏ ਰਹਿਣ ਦਾ ਅਨੁਮਾਨ ਹੈ ਜੋ ਕਿ 2014-15 ਦੀ ਸਬਸਿਡੀ ਦੇ ਮੁਕਾਬਲੇ 5 ਫੀਸਦੀ ਵੱਧ ਹੈ।
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐੱਸ.ਪੀ.ਸੀ.ਐੱਲ.) ਨੇ ਸੂਬੇ ਦੇ ਬਿਜਲੀ ਰੈਗੁਲੇਟਰੀ ਪੰਜਾਬ ਰਾਜ ਬਿਜਲੀ ਰੈਗੁਲੇਟਰੀ ਕਮਿਸ਼ਨ ਨੂੰ 2015-16 'ਚ ਸਰਬ ਜ਼ਰੂਰੀ ਆਮਦਨ ਦੇ ਸਬੰਧ ਵਿਚ ਦਿੱਤੀ ਗਈ ਅਰਜ਼ੀ ਵਿਚ ਆਮਦਨ ਦੀ ਆਪਣੀ ਸ਼ੁੱਧ ਜ਼ਰੂਰਤ 27,683.96 ਕਰੋੜ ਰੁਪਏ ਰਹਿਣ ਦੀ ਸੰਭਾਵਨਾ ਪ੍ਰਗਟਾਈ ਹੈ ਜਦੋਂਕਿ ਮਾਲੀਏ ਤੋਂ ਇਕੱਠੀ ਹੋਣ ਵਾਲੀ ਆਮਦਨ ਦਾ 24,414.81 ਕਰੋੜ ਰੁਪਏ ਰਹਿਣ ਦਾ ਅੰਦਾਜ਼ਾ ਲਗਾਇਆ ਹੈ, ਜਿਸ ਨਾਲ 3,269.26 ਕਰੋੜ ਰੁਪਏ ਦੇ ਮਾਲੀਏ ਦਾ ਫਰਕ ਨਿਕਲਦਾ ਹੈ। ਪਿਛਲੇ ਸਾਲ 'ਚ ਮਾਲੀਏ 'ਚ ਕਮੀ ਅਤੇ ਉਸ 'ਤੇ ਵਿਆਜ ਆਦਿ ਨੂੰ ਜੋੜਨ 'ਤੇ ਕੁਲ ਮਾਲੀਏ ਦੀ ਕਮੀ 11,317.78 ਕਰੋੜ ਰੁਪਏ ਰਹਿਣ ਦਾ ਅਨੁਮਾਨ ਲਗਾਇਆ ਗਿਆ ਹੈ।
ਕਿੰਗਫਿਸ਼ਰ ਦੇ ਉਡਾਣ ਪਰਮਿਟ ਨਵੀਨੀਕਰਨ ਲਈ 3 ਦਿਨ ਬਾਕੀ
NEXT STORY