ਨਵੀਂ ਦਿੱਲੀ- ਖਪਤਕਾਰ ਇਲੈਕਟ੍ਰੋਨਿਕਸ ਕੰਪਨੀ ਬੀ.ਪੀ.ਐਲ., ਐਲ.ਈ.ਡੀ. ਲਾਈਟਿੰਗ ਸ਼੍ਰੇਣੀ 'ਚ ਆਪਣੇ ਉਤਪਾਦਾਂ ਦੀ ਰੇਂਜ ਵਧਾਉਣ ਦੀ ਸੰਭਾਵਨਾ ਭਾਲ ਰਹੀ ਹੈ। ਕੰਪਨੀ ਨੇ ਲੱਗਭਗ ਇਕ ਸਾਲ ਪਹਿਲਾਂ ਸੋਲਰ ਲਾਲਟੈਨ ਦੇ ਨਾਲ ਐਲ.ਈ.ਡੀ. ਲਾਈਟਿੰਗ ਸ਼੍ਰੇਣੀ 'ਚ ਕਦਮ ਰੱਖਿਆ ਸੀ।
ਬੀ.ਪੀ.ਐਲ. ਟੈਕਨੋਵਿਜ਼ਨ ਦੇ ਸੀ.ਈ.ਓ., ਕੇ. ਵਿਜੇ ਕੁਮਾਰ ਨੇ ਦੱਸਿਆ ਕਿ ਬੀ.ਪੀ.ਐਲ. ਦਾ ਇਰਾਦਾ ਹੋਰ ਵਧੀਆ ਅਤੇ ਉੱਚ ਗੁਣਵੱਤਾ ਦੇ ਐਲ.ਈ.ਡੀ. ਲਾਈਟ ਉਤਪਾਦਾਂ ਨੂੰ ਪੇਸ਼ ਕਰਨ ਦਾ ਹੈ। ਸਾਲ 2013 'ਚ ਐਲ.ਈ.ਡੀ. ਬਾਜ਼ਾਰ 1,825 ਕਰੋੜ ਰੁਪਏ ਦਾ ਰਿਹਾ ਅਤੇ ਇਸ 'ਚ 46 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ।
ਪੰਜਾਬ 'ਚ ਬਿਜਲੀ ਵੰਡ ਕੰਪਨੀ ਨੂੰ 2015-16 'ਚ 11,317.78 ਕਰੋੜ ਰੁਪਏ ਦੇ ਘਾਟੇ ਦਾ ਅਨੁਮਾਨ
NEXT STORY