ਮੁੰਬਈ- ਨਿਜੀ ਖੇਤਰ ਦੇ ਐਕਸਿਸ ਬੈਂਕ ਨੇ ਭੁਗਤਾਨ ਬੈਂਕ ਦੇ ਨਾਲ ਹਿੱਸੇਦਾਰੀ ਦਾ ਬਦਲ ਖੁੱਲ੍ਹਾ ਰੱਖਿਆ ਹੈ ਅਤੇ ਉਹ ਸੰਭਾਵੀ ਹਿੱਸੇਦਾਰੀ ਦੇ ਲਈ ਕੁਝ ਉਮੀਦਵਾਰਾਂ ਦੇ ਨਾਲ ਗੱਲਬਾਤ ਵੀ ਕਰ ਰਿਹਾ ਹੈ। ਰਿਜ਼ਰਵ ਬੈਂਕ ਨੇ ਪਿਛਲੇ ਮਹੀਨੇ ਭੁਗਤਾਨ ਬੈਂਕਾਂ ਦੇ ਲਈ ਅੰਤਿਮ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਿਸ ਤੋਂ ਉਮੀਦਵਾਰਾਂ ਨੂੰ ਬੈਂਕਾਂ ਦੇ ਨਾਲ ਸਾਂਝਾ ਉੱਦਮ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਐਕਸਿਸ ਬੈਂਕ ਦੇ ਪ੍ਰਧਾਨ (ਪ੍ਰਚੂਨ ਕਰਜ਼ਾ) ਜੈਰਾਮ ਸ਼੍ਰੀਧਰਨ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਇਕ ਭੁਗਤਾਨ ਬੈਂਕ ਦੇ ਨਾਲ ਗਠਜੋੜ ਕਰਨ ਦਾ ਬਦਲ ਖੁੱਲ੍ਹਾ ਰੱਖਿਆ ਹੈ। ਅਸੀਂ ਕੁਝ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ।
ਲੂਵਰ ਹੋਟਲ ਗਰੁੱਪ ਭਾਰਤ 'ਚ ਖੋਲ੍ਹੇਗਾ 4 ਨਵੇਂ ਹੋਟਲ
NEXT STORY