ਨਵੀਂ ਦਿੱਲੀ- ਦਿੱਲੀ ਵਿਖੇ ਜਵਾਹਰਲਾਲ ਨਹਿਰੂ ਸਟੇਡੀਅਮ 'ਚ ਐਤਵਾਰ ਨੂੰ ਸੰਪਨ ਹੋਏ ਫੂਡ ਫੈਸਟੀਵਲ 'ਚ ਸਾਰੇ ਦੇਸ਼ ਤੋਂ ਆਏ ਦੁਕਾਨਦਾਰਾਂ ਨੇ ਆਪਣੇ ਸੁਆਦਲੇ ਪਕਵਾਨਾਂ ਨਾਲ ਲੋਕਾਂ ਦਾ ਦਿਲ ਜਿੱਤ ਲਿਆ। ਇਸ ਫੂਡ ਫੈਸਟੀਵਲ ਦਾ ਉਦਘਾਟਨ ਸੈਲੀਬ੍ਰਿਟੀ ਸੰਜੀਵ ਕਪੂਰ ਨੇ ਕੀਤਾ ਸੀ। ਫੂਡ ਫੈਸਟੀਵਲ 'ਚ ਮੈਸੂਰ ਦੇ ਡੋਸੇ ਤੋਂ ਲੈ ਕੇ ਬਿਹਾਰ ਦਾ ਲਿੱਟੀ ਚੋਖਾ, ਲੱਸਣ ਦੀ ਖੀਰ ਆਦਿ ਤੱਕ ਉਪਲਬਧ ਸਨ।
ਇਸ ਫੈਸਟੀਵਲ ਦੇ ਆਯੋਜਕ ਨੈਸ਼ਨਲ ਸਟ੍ਰੀਟ ਫੂਡ ਵੈਂਡਰਸ ਆਫ ਇੰਡੀਆ (ਨਾਸਵੀ) ਦੇ ਰਾਸ਼ਟਰੀ ਕਨਵੀਨਰ ਅਰਬਿੰਦ ਸਿੰਘ ਨੇ ਕਿਹਾ ਕਿ ਅਸੀਂ ਪਾਇਆ ਕਿ ਇਸ ਪ੍ਰਯੋਗ ਨੂੰ ਇਕ ਕਾਰੋਬਾਰੀ ਮਾਡਲ ਵਿਚ ਤਬਦੀਲ ਕੀਤਾ ਜਾ ਸਕਦਾ ਹੈ ਜਿਸ ਨਾਲ ਇਨ੍ਹਾਂ ਛੋਟੇ ਦੁਕਾਨਦਾਰਾਂ ਜਿਵੇਂ ਰੇਹੜੀ ਆਦਿ ਨੂੰ ਚਲਾਉਣ ਵਾਲੇ ਲੋਕਾਂ ਨੂੰ ਹੋਰ ਮਜ਼ਬੂਤ ਬਣਾਇਆ ਜਾ ਸਕਦਾ ਹੈ। ਇਸ ਆਯੋਜਨ 'ਚ 25 ਸੂਬਿਆਂ ਤੋਂ ਆਏ 800 ਤੋਂ ਵੱਧ ਦੁਕਾਨਦਾਰਾਂ ਨੇ ਹਿੱਸਾ ਲਿਆ।
ਬੀਮਾ ਕੰਪਨੀਆਂ ਨੂੰ ਪ੍ਰਾਸਪੈਕਟਸ 'ਤੇ ਹੀ ਦੇਣੀ ਹੋਵੇਗੀ ਪੂਰੀ ਜਾਣਕਾਰੀ
NEXT STORY