ਨਵੀਂ ਦਿੱਲੀ- ਡਾਇਰੈਕਟ ਸੇਲਿੰਗ ਉਦਯੋਗ ਨਾਲ ਜੁੜੇ ਮੁੱਦਿਆਂ ਨੂੰ ਦੇਖਣ ਦੇ ਲਈ ਇਕ ਅੰਤਰ-ਮੰਤਰਾਲੀ ਕਮੇਟੀ ਦਾ ਗਠਨ ਕੀਤੇ ਜਾਣ ਦਾ ਸਵਾਗਤ ਕਰਦੇ ਹੋਏ ਇਸ ਖੇਤਰ ਦੀਆਂ ਕੰਪਨੀਆਂ ਨੇ ਸਰਕਾਰ ਤੋਂ ਸਮਾਂ ਬੱਧ ਤਰੀਕੇ ਨਾਲ ਇਕ ਵੱਖ ਰੈਗੁਲੇਸ਼ਨ ਵਿਵਸਥਾ ਬਣਾਉਣ ਦੀ ਮੰਗ ਕੀਤੀ ਹੈ।
ਇੰਡੀਅਨ ਡਾਇਰੈਕਟ ਸੇਲਿੰਗ ਐਸੋਸੀਏਸ਼ਨ (ਆਈ.ਡੀ.ਐੱਸ.ਏ.) ਪਿਛਲੇ ਕੁਝ ਸਮੇਂ ਤੋਂ ਇਸ ਖੇਤਰ ਦੇ ਲਈ ਇਕ ਵੱਖ ਕਾਨੂੰਨ ਬਣਾਉਣ ਦੀ ਮੰਗ ਕਰਦਾ ਰਿਹਾ ਹੈ।
ਆਈ.ਡੀ.ਐੱਸ.ਏ ਦੀ ਜਨਰਲ ਸਕੱਤਰ ਛਵੀ ਹੇਮੰਤ ਨੇ ਕਿਹਾ ਕਿ ਅਸੀਂ ਸਰਕਾਰ ਵੱਲੋਂ ਇਸ ਦਿਸ਼ਾ 'ਚ ਕਦਮ ਚੁੱਕੇ ਜਾਣ ਦਾ ਸਵਾਗਤ ਕਰਦੇ ਹਾਂ। ਸਾਨੂੰ ਉਮੀਦ ਹੈ ਕਿ ਸਰਕਾਰ ਉਦਯੋਗ ਦੇ ਹਿੱਸੇਦਾਰਾਂ ਦੇ ਨਾਲ ਸਲਾਹ ਕਰਕੇ ਇਕ ਸਮਾਵੇਸ਼ੀ ਕਾਨੂੰਨ ਦਾ ਮਸੌਦਾ ਤਿਆਰ ਕਰੇਗੀ।
ਸੋਨੇ ਦੀ ਦਰਾਮਦ 'ਚ ਭਾਰੀ ਗਿਰਾਵਟ, ਨਵੀਆਂ ਪਾਬੰਦੀਆਂ ਦੀ ਸੰਭਾਵਨਾ ਨਹੀਂ
NEXT STORY