ਨਵੀਂ ਦਿੱਲੀ- ਦੇਸ਼ ਵਿਚ ਸਾਲ 2014ਦੌਰਾਨ ਕਰੀਬ 25 ਅਰਬ ਡਾਲਰ ਦਾ ਪ੍ਰਤੱਖ ਵਿਦੇਸ਼ੀ ਨਿਵੇਸ਼ (ਐਫ.ਡੀ.ਆਈ.) ਆਇਆ ਅਤੇ ਬਦਲੇ ਮਾਹੌਲ 'ਚ ਨਵੇਂ ਸਾਲ 'ਚ ਨਵੀਂ ਸਰਕਾਰ ਦੇਸ਼ 'ਚ ਆਉਣ ਵਾਲੀ ਪੂੰਜੀ 'ਚ ਕਈ ਵੱਡੇ ਵਾਧੇ ਦੀ ਉਮੀਦ ਕਰ ਰਹੀ ਹੈ।
ਸਰਕਾਰ ਨੂੰ ਉਮੀਦ ਹੈ ਕਿ ਰੱਖਿਆ, ਰੇਲਵੇਂ ਅਤੇ ਬੀਮਾ ਖੇਤਰਾਂ 'ਚ ਐਫ.ਡੀ.ਆਈ. ਨੂੰ ਸਰਲ ਬਣਾਉਣ ਨਾਲ ਸਾਲ 2015 'ਚ ਦੇਸ਼ 'ਚ ਵਿਦੇਸ਼ੀ ਨਿਵੇਸ਼ 'ਚ ਚੋਖਾ ਵਾਧਾ ਹੋਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪੇਸ਼ 'ਮੇਕ ਇਨ ਇੰਡੀਆ' ਪ੍ਰੋਗਰਾਮ ਇਕ ਹੋਰ ਅਜਿਹਾ ਮਹਤਵਪੂਰਣ ਪ੍ਰੋਗਰਾਮ ਹੈ, ਜਿਸ ਰਾਹੀਂ ਸਰਕਾਰ ਨੂੰ ਨਵੇਂ ਸਾਲ 'ਚ ਦੇਸ਼ 'ਚ ਅਰਬਾਂ ਡਾਲਰ ਦਾ ਵਿਦੇਸ਼ੀ ਨਿਵੇਸ਼ ਆਉਣ ਦੀ ਉਮੀਦ ਹੈ। ਹਾਲਾਂਕਿ, ਐਫ.ਡੀ.ਆਈ. ਦੀ ਧਾਰ ਬੜੀ ਹੱਦ ਤਕ ਦੇਸ਼ ਵਿਚ ਕਾਰੋਬਾਰ ਦੀ ਸੁਗਮਤਾ 'ਤੇ ਨਿਰਭਰ ਕਰੇਗੀ।
ਫਿਲਹਾਲ ਇਸ ਮਾਮਲੇ ਵਿਚ ਭਾਰਤ ਦੀ ਸਾਖ ਠੀਕ ਨਹੀਂ ਹੈ ਅਤੇ ਵਿਸ਼ਵ ਬੈਂਕ ਦੀ ਤਾਜ਼ਾ ਸੂਚੀ ਵਿਚ ਭਾਰਤ ਇਸ ਮਾਮਲੇ ਵਿਚ 142ਵੇਂ ਸਥਾਨ 'ਤੇ ਹੈ। ਇਹ ਸੂਚੀ ਸਾਲ 2013 ਦੇ ਹਾਲਾਤਾਂ 'ਤੇ ਆਧਾਰਿਤ ਹੈ। ਪ੍ਰਧਾਨ ਮੰਤਰੀ ਨੇ ਇਸ ਸੂਚੀ ਵਿਚ ਭਾਰਤ ਨੂੰ ਪਹਿਲੇ 50 ਦੇਸ਼ਾਂ ਵਿਚ ਲਿਆਉਣ ਦਾ ਟੀਚਾ ਰੱਖਿਆ ਹੈ।
ਵੱਖ ਰੈਗੁਲੇਸ਼ਨ ਚਾਹੁੰਦੀ ਹੈ ਡਾਇਰੈਕਟ ਸੇਲਿੰਗ ਫਰਮ
NEXT STORY