ਨਵੀਂ ਦਿੱਲੀ- ਕੌਮਾਂਤਰੀ ਬਾਜ਼ਾਰ 'ਚ ਕੀਮਤੀ ਧਾਤਾਂ 'ਚ ਆਈ ਤੇਜ਼ੀ ਦੇ ਵਿਚਾਲੇ ਸਥਾਨਕ ਪੱਧਰ 'ਤੇ ਕਾਰੋਬਾਰ ਸੁਸਤ ਰਹਿਣ ਨਾਲ ਸੋਮਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 50 ਰੁਪਏ ਉਤਰ ਕੇ 27310 ਰੁਪਏ ਪ੍ਰਤੀ 10 ਗ੍ਰਾਮ ਰਹਿ ਗਿਆ ਜਦੋਂਕਿ ਚਾਂਦੀ ਵੀ 50 ਰੁਪਏ ਦੀ ਗਿਰਾਵਟ ਦੇ ਨਾਲ 37250 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ।
ਸਿੰਗਾਪੁਰ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਸੋਨਾ ਸਟੈਂਡਰਡ 'ਚ ਮਾਮੂਲੀ ਤੇਜ਼ੀ ਰਹੀ ਅਤੇ ਇਹ 0.95 ਡਾਲਰ ਚੜ੍ਹ ਕੇ 1195.6 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ ਜਦੋਂਕਿ ਅਮਰੀਕੀ ਸੋਨਾ ਵਾਅਦਾ 0.03 ਫੀਸਦੀ ਦੀ ਤੇਜ਼ੀ ਦੇ ਨਾਲ 1195.6 ਡਾਲਰ ਪ੍ਰਤੀ ਔਂਸ ਬੋਲਿਆ ਗਿਆ।
ਬਾਜ਼ਾਰ ਵਿਸ਼ਲੇਸ਼ਕਾਂ ਦੇ ਮੁਤਾਬਕ ਪਿਛਲੇ ਹਫਤੇ ਦੇ ਅੰਤ 'ਤੇ ਤਕਨੀਕੀ ਖਰੀਦਾਰੀ ਦੇ ਕਾਰਨ ਆਈ ਢਾਈ ਹਫਤੇ ਦੀ ਸਭ ਤੋਂ ਵੱਡੀ ਤੇਜ਼ੀ ਦੇ ਬਾਵਜੂਦ ਅਜੇ ਕੌਮਾਂਤਰੀ ਪੱਧਰ 'ਤੇ ਬਾਜ਼ਾਰ ਧਾਰਨਾ ਕਮਜ਼ੋਰ ਬਣੀ ਹੋਈ ਹੈ। ਡਾਲਰ ਦੀ ਮਜ਼ਬੂਤੀ ਵੀ ਸੋਨੇ 'ਤੇ ਦਬਾਅ ਵਧਾ ਰਹੀ ਹੈ। ਕ੍ਰਿਸਮਸ ਅਤੇ ਨਵੇਂ ਸਾਲ 'ਤੇ ਛੁੱਟੀ ਦੀ ਵਜ੍ਹਾ ਨਾਲ ਬਾਜ਼ਾਰ 'ਚ ਸੁਸਤੀ ਦਿਖ ਰਹੀ ਹੈ ਪਰ ਅਜੇ ਇਹ ਕਹਿਣਾ ਮੁਸ਼ਕਲ ਹੈ ਕਿ ਜਦੋਂ ਕਾਰੋਬਾਰ ਰਫਤਾਰ ਫੜੇਗਾ ਉਦੋਂ ਇਹ ਤੇਜ਼ੀ ਬਰਕਰਾਰ ਰਹਿ ਸਕੇਗੀ ਜਾਂ ਨਹੀਂ।
ਇਸ ਵਿਚਾਲੇ ਸਿੰਗਾਪੁਰ 'ਚ ਚਾਂਦੀ 'ਚ 0.87 ਫੀਸਦੀ ਦੀ ਤੇਜ਼ੀ ਰਹੀ ਅਤੇ ਇਹ 16.15 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ।
ਨਿਰਮਾਣ 'ਚ ਨਿਵੇਸ਼ ਲਈ ਸੰਸਾਰਿਕ ਮੁਕਾਬਲੇਬਾਜ਼ੀ ਹੋਣੀ ਚਾਹੀਦੀ ਹੈ : ਜੇਤਲੀ
NEXT STORY