ਨਵੀਂ ਦਿੱਲੀ- ਨਵੀਂ ਟੈਕਨਾਲੋਜੀ ਦੇ ਜ਼ਰੀਏ ਮੋਬਾਈਲ ਦਾ ਡੀ.ਐਨ.ਏ. ਮੰਨਿਆ ਜਾਣ ਵਾਲਾ ਆਈ.ਐਮ.ਈ.ਆਈ. ਨੰਬਰ ਨੂੰ ਬਦਲਣ ਨਾਲ ਜਿਥੇ ਮੋਬਾਈਲ ਮਾਰਕੀਟ 'ਚ ਨਵੀਂ ਜਾਣ ਪਾਈ ਹੈ, ਉਥੇ ਇਹ ਟੈਕਨਾਲੋਜੀ ਪੁਲਸ ਲਈ ਸਿਰਦਰਦ ਬਣ ਗਈ ਹੈ। ਦੋਸ਼ੀ ਜਿਥੇ ਇਸ ਟੈਕਨਾਲੋਜੀ ਦਾ ਫਾਇਦਾ ਚੁੱਕ ਕੇ ਮੋਬਾਈਲ ਦੀ ਵਰਤੋਂ ਕਰਕੇ ਉਨ੍ਹਾਂ ਨੂੰ ਖਤਮ ਕਰਨ ਦੀ ਥਾਂ ਨਵਾਂ ਆਈ.ਐਮ.ਈ.ਆਈ. ਨੰਬਰ ਲੈ ਕੇ ਚਾਲੂ ਕਰ ਰਹੇ ਹਨ।
ਉਥੇ ਪੁਲਸ ਪੁਰਾਣੇ ਨੰਬਰਾਂ 'ਤੇ ਹੀ ਆਪਣਾ ਧਿਆਨ ਲਗਾਈ ਬੈਠੀ ਹੈ। ਕ੍ਰਾਈਮ ਬ੍ਰਾਂਚ ਨੇ ਐਤਵਾਰ ਨੂੰ ਇਕ ਇਸ ਤਰ੍ਹਾਂ ਦੇ ਗਿਰੋਹ ਦੇ 2 ਮੈਂਬਰਾਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਨੇ 3 ਮਹੀਨੇ ਦੌਰਾਨ 500 ਤੋਂ ਵੱਧ ਮੋਬਾਈਲਾਂ ਦੇ ਆਈ.ਐਮ.ਈ.ਆਈ. ਨੰਬਰਾਂ ਨੂੰ ਬਦਲ ਉਨ੍ਹਾਂ ਨੂੰ ਦੋਬਾਰਾ ਚਾਲੂ ਕਰ ਮਾਰਕੀਟ 'ਚ ਵੇਚ ਦਿੱਤਾ। ਪੁਲਸ ਅਨੁਸਾਰ ਇਸ ਟੈਕਨਾਲੋਜੀ ਨਾਲ ਬਦਮਾਸ਼ ਵਧੀਆ ਤਰ੍ਹਾਂ ਨਾਲ ਵਾਕਿਫ ਹਨ। ਨਤੀਜਤਨ ਉਹ ਇਸ ਤਰ੍ਹਾਂ ਦੇ ਹੀ ਮੋਬਾਈਲਾਂ ਦੀ ਵਰਤੋਂ ਕਰਦੇ ਹਨ, ਜਿਨ੍ਹਾਂ ਦੀ ਆਈ.ਐਮ.ਈ.ਆਈ. ਆਸਾਨੀ ਨਾਲ ਬਦਲੀ ਜਾ ਸਕੇ। ਪੁਲਸ ਰਿਕਰਾਡ ਅਨੁਸਾਰ ਲੱਗਭਗ 6 ਮਹੀਨੇ 'ਚ ਪੁਲਸ ਨੇ ਹੁਣ 2627 ਮੋਬਾਈਲ ਫੋਨਾਂ ਨੂੰ ਸਰਵਿਲਾਂਸ 'ਤੇ ਪਾਇਆ ਹੈ। ਪੁਲਸ ਅਨੁਸਾਰ ਇਹ ਸਾਰੇ ਨੰਬਰ ਸ਼ੱਕੀ ਲੋਕਾਂ ਦੇ ਸੀ, ਜਿਨ੍ਹਾਂ ਦੇ ਸਹਾਰੇ ਕਈ ਜ਼ਰੂਰੀ ਕੇਸ ਖੁੱਲ੍ਹ ਸਕਦੇ ਸੀ ਪਰ ਪਤਾ ਚੱਲਿਆ ਕਿ ਇਹ ਨੰਬਰ ਬੰਦ ਹਨ ਜਾਂ ਫਿਰ ਇਨ੍ਹਾਂ 'ਚੋਂ ਜ਼ਿਆਜਾਤਰ ਮੋਬਾਈਲਾਂ ਦੇ ਆਈ.ਐਮ.ਈ.ਆਈ. ਨੰਬਰ ਬਦਲ ਦਿੱਤੇ ਗਏ ਹਨ, ਜਿਸ ਦੇ ਕਾਰਨ ਇਨ੍ਹਾਂ ਲੋਕਾਂ ਦੇ ਕੋਲ ਪੁਲਸ ਨੂੰ ਪਹੁੰਚਣ 'ਚ ਦਿੱਕਤਾਂ ਆ ਰਹੀਆਂ ਹਨ।
ਇਕ ਸੀਨੀਅਰ ਅਧਿਕਾਰੀ ਨੇ ਇਸ ਸਬੰਧ 'ਚ ਕਿਹਾ ਕਿ ਪਹਿਲਾਂ ਵੀ ਆਈ.ਐਮ.ਈ.ਆਈ. ਨੰਬਰ ਨੂੰ ਬਦਲਣਾ ਆਸਾਨ ਸੀ ਪਰ ਨਵੀਂ ਮੋਬਾਈਲ ਕੰਪਨੀਆਂ ਨੇ ਜਦੋਂ ਤੋਂ ਐਂਡਰਾਇਡ ਫੋਨ ਕੱਢੇ ਹਨ ਉਦੋਂ ਤੋਂ ਆਈ.ਐਮ.ਈ.ਆਈ. ਨੰਬਰ ਬਦਲਣ ਦੇ ਮਾਮਲੇ 'ਚ ਕਮੀ ਆਈ ਸੀ ਪਰ ਮੋਬਾਈਲ ਕਾਰੀਗਰਾਂ ਨੇ ਇਸ ਦੀ ਵੀ ਟੈਕਨਾਲੋਜੀ ਨੂੰ ਕੱਢ ਲਿਆ ਹੈ। ਉਨ੍ਹਾਂ ਨੇ ਦੱਸਿਆ ਕਿ ਜੇਕਰ ਇਸ ਟੈਕਨਾਲੋਜੀ ਤੋਂ ਬਦਮਾਸ਼ ਵਧੀਆ ਤਰ੍ਹਾਂ ਨਾਲ ਵਾਕਿਫ ਹੋ ਗਏ ਤਾਂ ਉਹ ਅਪਰਾਧ ਕਰਕੇ ਮੋਬਾਈਲ ਫੋਨ ਨੂੰ ਖਤਮ ਨਹੀਂ ਕਰਣਗੇ ਘਟਨਾ ਦੇ ਤਰੁੰਤ ਬਾਅਦ ਉਹ ਆਈ.ਐਮ.ਈ.ਆਈ. ਨੰਬਰ ਨੂੰ ਬਦਲ ਦੇਣਗੇ। ਉਨ੍ਹਾਂ ਨੇ ਕਿਹਾ ਕਿ ਪੁਲਸ ਦੇ ਕੋਲ ਸਰਵਿਲਾਂਸ ਦੇ ਜ਼ਰੀਏ ਬਦਮਾਸ਼ਾਂ ਨੂੰ ਫੜਣ ਦੇ ਲਈ ਜਾਂ ਤਾਂ ਕਾਲ ਡਿਟੇਲ ਜਾਂ ਫਿਰ ਉਨ੍ਹਾਂ ਦੇ ਆਈ.ਐਮ.ਈ.ਆਈ. ਨੰਬਰ ਤੋਂ ਉਨ੍ਹਾਂ ਨੂੰ ਟਰੇਸ ਕੀਤਾ ਜਾਂਦਾ ਹੈ। ਸੂਤਰਾਂ ਅਨੁਸਾਰ ਗਫੱਰ ਮਾਰਕੀਟ ਸਣ ਦਿੱਲੀ ਦੀ ਕਈ ਮਾਰਕੀਟਾਂ 'ਚ ਮੌਜੂਦਾ ਸਮੇਂ 'ਚ ਵੱਡੀ ਆਸਾਨੀ ਨਾਲ ਕਿਸੀ ਵੀ ਮੋਬਾਈਲ ਦਾ ਆਈ.ਐਮ.ਈ.ਆਈ. ਨੰਬਰ ਬਦਲਿਆ ਜਾ ਸਕਦਾ ਹੈ। ਹਾਲਾਂਕਿ ਇਹ ਗੈਰ ਕਾਨੂੰਨੀ ਹੈ ਪਰ ਪੈਸੇ ਦੇ ਮੁਨਾਫੇ 'ਚ ਕਾਰੀਗਰ ਇਸ ਕੰਮ ਨੂੰ ਕਰ ਰਹੇ ਹਨ।
ਸੁਸਤ ਕਾਰੋਬਾਰ ਨਾਲ ਸੋਨਾ-ਚਾਂਦੀ ਫਿਸਲੇ
NEXT STORY