ਮੁੰਬਈ- ਬੈਂਕਾਂ ਅਤੇ ਤੇਲ ਦਰਾਮਦਕਾਰਾਂ ਦੀ ਡਾਲਰ ਦੀ ਵਿਕਰੀ ਦੇ ਕਾਰਨ ਸੋਮਵਾਰ ਨੂੰ ਅੰਤਰਬੈਂਕਿੰਗ ਮੁਦਰਾ ਬਾਜ਼ਾਰ ਵਿਚ ਰੁਪਿਆ 10 ਪੈਸੇ ਟੁੱਟ ਕੇ 13 ਮਹੀਨਿਆਂ ਦੇ ਨਵੇਂ ਘੱਟੋ-ਘੱਟ ਪੱਧਰ 63.66 ਰੁਪਏ ਪ੍ਰਤੀ ਡਾਲਰ 'ਤੇ ਆ ਗਿਆ।
ਭਾਰਤੀ ਮੁਦਰਾ 'ਚ ਇਹ ਲਗਾਤਾਰ ਚੌਥੇ ਸੈਸ਼ਨ ਦੀ ਗਿਰਾਵਟ ਹੈ। ਪਿਛਲੇ ਕਾਰੋਬਾਰੀ ਦਿਨ 'ਤੇ ਸ਼ੁੱਕਰਵਾਰ ਨੂੰ ਇਹ ਪੰਜ ਪੈਸੇ ਟੁੱਟ ਕੇ 63.56 ਰੁਪਏ ਪ੍ਰਤੀ ਡਾਲਰ ਸੀ।
ਕਾਰੋਬਾਰ ਦੇ ਸ਼ੁਰੂਆਤ ਵਿਚ ਸੋਮਵਾਰ ਨੂੰ ਰੁਪਏ 'ਤੇ ਦਬਾਅ ਰਿਹਾ ਅਤੇ ਇਹ 14 ਪੈਸੇ ਹੇਠਾਂ ਆ ਕੇ 63.70 ਰੁਪਏ ਪ੍ਰਤੀ ਡਾਲਰ 'ਤੇ ਖੁਲ੍ਹਿਆ। ਹਾਲਾਂਕਿ ਸੈਸ਼ਨ ਦੇ ਦੌਰਾਨ ਸੰਭਲਦੇ ਹੋਏ ਇਹ 63.54 ਰੁਪਏ ਪ੍ਰਤੀ ਡਾਲਰ ਦੇ ਵੱਧ ਤੋਂ ਵੱਧ ਪੱਧਰ 'ਤੇ ਵੀ ਪਹੁੰਚਿਆ ਪਰ ਬਾਅਦ 'ਚ ਡਿਗਦੇ ਹੋਏ ਪਿਛਲੇ ਸੈਸ਼ਨ ਦੇ ਮੁਕਾਬਲੇ 'ਚ 10 ਪੈਸੇ ਦੀ ਗਿਰਾਵਟ ਦੇ ਨਾਲ 63.66 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ।
ਕਾਰੋਬਾਰੀਆਂ ਨੇ ਦੱਸਿਆ ਕਿ ਦੁਨੀਆਂ ਦੀਆਂ ਹੋਰ ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ ਡਾਲਰ ਦੇ ਮਜ਼ਬੂਤ ਹੋਣ ਨਾਲ ਰੁਪਏ 'ਤੇ ਦਬਾਅ ਰਿਹਾ। ਹਾਲਾਂਕਿ ਸ਼ੇਅਰ ਬਾਜ਼ਾਰ ਦੀ ਮਜ਼ਬੂਤੀ ਨੇ ਇਸ ਨੂੰ ਜ਼ਿਆਦਾ ਟੁੱਟਣ ਨਹੀਂ ਦਿੱਤਾ।
2015 'ਚ ਸੋਨੇ ਦੀ ਕੀਮਤ ਹੋਰ ਡਿਗੇਗੀ
NEXT STORY