ਮੁੰਬਈ- ਬੈਂਕਿੰਗ ਪ੍ਰਣਾਲੀ ਦੀਆਂ ਸਰਬ ਗੈਰ ਕਾਰਗੁਜ਼ਾਰੀ ਯੋਗ ਸੰਪਤੀਆਂ (ਐੱਨ.ਪੀ.ਏ.) ਮਾਰਚ, 2016 ਤੱਕ ਘੱਟ ਕੇ ਚਾਰ ਫੀਸਦੀ 'ਤੇ ਆ ਜਾਣਗੀਆਂ। ਰਿਜ਼ਰਵ ਬੈਂਕ ਨੇ ਸੋਮਵਾਰ ਨੂੰ ਕਿਹਾ ਕਿ ਸਾਰੇ ਆਰਥਿਕ ਸੰਕੇਤਾਂ 'ਚ ਸੁਧਾਰ ਨਾਲ ਬੈਂਕਿੰਗ ਪ੍ਰਣਾਲੀ ਦਾ ਐੱਨ.ਪੀ.ਏ. ਘਟੇਗਾ।
ਰਿਜ਼ਰਵ ਬੈਂਕ ਨੇ ਸੋਮਵਾਰ ਨੂੰ ਆਪਣੀ ਵਿਤੀ ਸਥਿਰਤਾ ਰਿਪੋਰਟ (ਐੱਫ.ਐੱਸ.ਆਰ.) 'ਚ ਉਪਰੋਕਤ ਗੱਲ ਕਹੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਮਾਰਚ, 2016 ਤੱਕ ਅਨੁਸੂਚਿਤ ਵਪਾਰਕ ਬੈਂਕਾਂ ਦੀ ਸਰਬ ਗੈਰ ਕਾਰਗੁਜ਼ਾਰੀ ਯੋਗ ਸੰਪਤੀਆਂ ਘੱਟ ਕੇ 4 ਫੀਸਦੀ ਰਹਿ ਜਾਣਗੀਆਂ ਜੋ ਸਤੰਬਰ, 2014 ਦੇ ਅੰਤ ਤੱਕ 4.5 ਫੀਸਦੀ ਸੀ।
ਹਾਲਾਂਕਿ ਰਿਪੋਰਟ ਵਿਚ ਸਾਵਧਾਨ ਕੀਤਾ ਗਿਆ ਹੈ ਕਿ ਜੇਕਰ ਸਾਰੀਆਂ ਆਰਥਿਕ ਪਰਿਸਥਿਤੀਆਂ ਹੋਰ ਖਰਾਬ ਹੁੰਦੀਆਂ ਹਨ ਤਾਂ ਬੇਹੱਦ ਦਬਾਅ ਦੀ ਸਥਿਤੀ ਵਿਚ ਬੈਂਕਾਂ ਦੀ ਸਰਬ ਗੈਰ ਕਾਰਗੁਜ਼ਾਰੀ ਯੋਗ ਸੰਪਤੀਆਂ ਮਾਰਚ, 2016 ਤੱਕ ਵੱਧ ਕੇ 6.3 ਫੀਸਦੀ 'ਤੇ ਪਹੁੰਚ ਜਾਣਗੀਆਂ।
10 ਪੈਸੇ ਟੁੱਟ ਕੇ ਰੁਪਿਆ 13 ਮਹੀਨਿਆਂ ਦੇ ਹੇਠਲੇ ਪੱਧਰ 'ਤੇ
NEXT STORY