ਨਵੀਂ ਦਿੱਲੀ- ਲਾਵਾ ਨੇ ਆਪਣਾ ਨਵਾਂ ਸਮਾਰਟਫੋਨ ਆਈਰਿਸ 310 ਸਟਾਈਲ ਲਾਂਚ ਕੀਤਾ ਹੈ। ਇਹ ਲਾਵਾ ਆਈਰਿਸ 310 ਦਾ ਅਪਗ੍ਰੇਡ ਮਾਡਲ ਹੈ। ਇਸ ਦੀ ਕੀਮਤ 3749 ਰੁਪਏ ਰੱਖੀ ਗਈ ਹੈ। ਲਾਵਾ ਆਈਰਿਸ 310 ਸਟਾਈਲ 'ਚ 3.5 ਇੰਚ ਐਚ.ਵੀ.ਜੀ.ਏ. ਟੀ.ਐਫ.ਟੀ. ਡਿਸਪਲੇ, 1.3 ਗੀਗਾਹਾਰਟਜ਼ ਡਿਊਲ ਕੋਰ ਮੀਡੀਆਟੈਕ ਪ੍ਰੋਸੈਸਰ, 256 ਐਮ.ਬੀ. ਰੈਮ ਵਰਗੇ ਫੀਚਰਸ ਹਨ।
ਇਸ ਫੋਨ 'ਚ ਐਲ.ਈ.ਡੀ. ਫਲੈਸ਼ ਦੇ ਨਾਲ 2 ਮੈਗਾਪਿਕਸਲ ਰਿਅਰ ਕੈਮਰਾ ਅਤੇ 0.3 ਮੈਗਾਪਿਕਸਲ ਫਰੰਟ ਕੈਮਰਾ ਹੈ। ਇਸ 'ਚ 2 ਜੀ.ਬੀ. ਇੰਟਰਨਲ ਮੈਮੋਰੀ ਅਤੇ 32 ਜੀ.ਬੀ. ਮਾਈਕਰੋ ਐਸ.ਡੀ. ਕਾਰਡ ਸਲਾਟ ਵੀ ਹੈ। ਇਸ 'ਚ 1400 ਐਮ.ਏ.ਐਚ. ਬੈਟਰੀ ਵੀ ਹੈ। ਹਾਲਾਂਕਿ ਇਹ ਫੋਨ 3ਜੀ ਕੁਨੈਕਟੀਵਿਟੀ ਨੂੰ ਸਪੋਰਟ ਨਹੀਂ ਕਰਦਾ। ਇਹ 2ਜੀ ਕੁਨੈਕਸ਼ਨ 'ਤੇ 11 ਘੰਟੇ ਦਾ ਟਾਕ ਟਾਈਮ ਅਤੇ 290 ਘੰਟੇ ਤਕ ਦਾ ਸਟੈਂਡਬਾਇ ਟਾਈਮ ਦਿੰਦਾ ਹੈ।
ਬੈਂਕਿੰਗ ਪ੍ਰਣਾਲੀ ਦਾ ਐੱਨ.ਪੀ.ਏ. ਮਾਰਚ, 2016 ਤੱਕ ਘੱਟ ਕੇ ਚਾਰ ਫੀਸਦੀ 'ਤੇ ਆ ਜਾਵੇਗਾ : ਰਿਜ਼ਰਵ ਬੈਂਕ
NEXT STORY