ਨਵੀਂ ਦਿੱਲੀ- ਵਿੱਤ ਮੰਤਰੀ ਅਰੁਣ ਜੇਤਲੀ ਨੇ 'ਮੇਕ ਇਨ ਇੰਡੀਆ' 'ਤੇ ਆਯੋਜਿਤ ਇਕ ਵਰਕਸ਼ਾਪ ਦੌਰਾਨ ਕਿਹਾ ਕਿ ਮੈਨੂਫੈਕਚਰਿੰਗ (ਨਿਰਮਾਣ) ਦੇ ਪੱਧਰ 'ਤੇ ਹੁਣ ਵੀ ਕਈ ਚੁਣੌਤੀਆਂ ਮੌਜੂਦ ਹਨ। ਪਿਛਲੇ 2 ਸਾਲਾਂ ਤੋਂ ਆਰਥਿਕ ਸੁਸਤੀ ਕਾਰਨ ਮੈਨੂਫੈਕਚਰਿੰਗ ਦੀ ਰਫਤਾਰ ਮੱਧਮ ਪਈ ਹੈ। ਹਾਲਾਂਕਿ, ਵਿੱਤ ਮੰਤਰੀ ਨੇ ਇਹ ਵੀ ਕਿਹਾ ਕਿ ਨਵਾਂ ਸਾਲ ਕੁੱਝ ਬਿਹਤਰ ਹੋ ਸਕਦਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਵਰਕਸ਼ਾਪ ਦੀ ਸਮੀਖਿਆ ਕਰਣਗੇ। ਜੇਤਲੀ ਨੇ ਕਿਹਾ ਕਿ ਮੈਨੂਫੈਕਚਰਿੰਗ ਸੈਕਟਰ ਦੇ ਪ੍ਰਵੇਸ਼ ਬਿੰਦੂ ਨੂੰ ਆਸਾਨ ਕਰਕੇ ਘੱਟ ਕਰਨ ਅਤੇ ਟੈਕਸ ਪ੍ਰਣਾਲੀ ਨੂੰ ਅੰਤਰਰਾਸ਼ਟਰੀ ਪੱਧਰ ਦਾ ਬਣਾਉਣ ਦੀ ਜ਼ਰੂਰਤ ਹੈ। ਮੈਨੂਫੈਕਚਰਿੰਗ ਗ੍ਰੋਥ ਨੂੰ ਵਧਾਉਣ ਲਈ ਸੰਸਦ ਦੀ ਕਾਰਵਾਈ ਨੂੰ ਤੇਜ਼ ਕਰਨਾ ਹੋਵੇਗਾ। ਉਨ੍ਹਾਂ ਰਿਜ਼ਰਵ ਬੈਂਕ ਨੂੰ ਵਿਆਜ ਦਰਾਂ 'ਚ ਕਮੀ ਕਰਨ ਦਾ ਸੰਕੇਤ ਦਿੰਦੇ ਹੋਏ ਕਿਹਾ ਕਿ ਉੱਚੀ ਪੂੰਜੀ ਲਾਗਤ ਦੀ ਵਜ੍ਹਾ ਨਾਲ ਨਿਰਮਾਣ ਗਤੀਵਿਧੀਆਂ 'ਤੇ ਉਲਟ ਅਸਰ ਪਿਆ ਹੈ। ਮੈਨੂਫੈਕਚਰਿੰਗ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਉੱਚੀ ਲਾਗਤ ਹੈ, ਜਦੋਂ ਤਕ ਮੈਨੂਫੈਕਚਰਿੰਗ ਦੀ ਲਾਗਤ ਨੂੰ ਘੱਟ ਨਹੀਂ ਕੀਤਾ ਜਾਵੇਗਾ, ਉਦੋਂ ਤਕ ਗ੍ਰੋਥ ਵਿਚ ਤੇਜ਼ੀ ਆਉਣੀ ਮੁਸ਼ਕਿਲ ਹੈ।
ਇਸ ਦੇ ਇਲਾਵਾ ਮੈਨੂਫੈਕਚਰਿੰਗ ਖੇਤਰ 'ਚ ਜ਼ਿਆਦਾ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਦੀ ਜ਼ਰੂਰਤ ਹੈ। ਕੇਂਦਰ ਸਰਕਾਰ ਨੇ ਮਾਲੀ ਹਾਲਤ ਨੂੰ ਸੁਧਾਰਨ ਲਈ ਕਈ ਕਦਮ ਚੁੱਕੇ ਹਨ ਅਤੇ ਆਉਣ ਵਾਲੇ ਦਿਨਾਂ ਹੋਰ ਵੀ ਕਦਮ ਚੁੱਕੇ ਜਾਣਗੇ। ਉਨ੍ਹਾਂ ਕਿਹਾ ਕਿ ਮਾਲੀ ਹਾਲਤ ਨੂੰ ਸੁਧਾਰਨਾ ਅਤੇ ਨਿਵੇਸ਼ ਨੂੰ ਉਤਸ਼ਾਹ ਦੇਣਾ ਸਰਕਾਰ ਦੀ ਪਹਿਲ ਹੈ ।
ਕੇਸਰ ਦੀ ਬਰਾਮਦ ਦੇ ਲਈ ਏਜੰਸੀ ਦਾ ਗਠਨ
NEXT STORY