ਨਵੀਂ ਦਿੱਲੀ- ਕੇਂਦਰ ਸਰਕਾਰ ਨੇ ਬੇਸ਼ਕੀਮਤੀ ਕੇਸਰ ਦੀ ਖੇਤੀ ਅਤੇ ਬਰਾਮਦ ਨੂੰ ਉਤਸ਼ਾਹਤ ਕਰਨ ਦੇ ਲਈ ਇਕ ਏਜੰਸੀ ਗਠਤ ਕਰਨ ਦਾ ਫੈਸਲਾ ਕੀਤਾ ਹੈ। ਸਰਕਾਰ ਵੱਲੋਂ ਸੋਮਵਾਰ ਨੂੰ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਜੰਮੂ ਕਸ਼ਮੀਰ 'ਚ ਕੇਸਰ ਦੀ ਪੈਦਾਵਾਰ ਅਤੇ ਇਸ ਦੀ ਬਰਾਮਦ ਨੂੰ ਵਧਾਉਣ ਦਾ ਕੰਮ ਦੇਖਣ ਦੇ ਲਈ ਇਕ ਏਜੰਸੀ ਗਠਤ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਜੰਮੂ ਕਸ਼ਮੀਰ ਵਿਚ ਕੇਸਰ ਦੀ ਕ੍ਰਾਂਤੀ ਦਾ ਸੱਦਾ ਦਿੱਤਾ ਸੀ। ਕੇਸਰ ਬਹੁਤ ਹੀ ਮਹਿੰਗਾ ਵਿਕਦਾ ਹੈ। ਕੇਸਰ ਉਤਪਾਦਨ ਅਤੇ ਬਰਾਮਦ ਵਿਕਾਸ ਏਜੰਸੀ (ਐੱਸ.ਪੀ.ਈ.ਡੀ.ਏ.) ਦਾ ਮੁੱਖ ਦਫਤਰ ਸ਼੍ਰੀਨਗਰ ਵਿਚ ਹੋਵੇਗਾ ਹੈ। ਜੰਮੂ ਕਸ਼ਮੀਰ ਸਰਕਾਰ ਨਾਲ ਵਿਚਾਰ-ਵਟਾਂਦਰਾ ਕਰਕੇ ਮਸਾਲਾ ਬੋਰਡ ਨੇ ਇਸ ਏਜੰਸੀ ਦਾ ਗਠਨ ਕੀਤਾ ਹੈ।
ਲਾਵਾ ਆਈਰਿਸ 310 ਸਟਾਈਲ ਲਾਂਚ
NEXT STORY