ਨਵੀਂ ਦਿੱਲੀ- ਨਿੱਜੀ ਦੂਰਸੰਚਾਰ ਸੇਵਾ ਕੰਪਨੀ ਏਅਰਟੈੱਲ ਨੇ ਇੰਟਰਨੈੱਟ 'ਤੇ ਵਾਇਸ ਕਾਲ ਲਈ ਗਾਹਕਾਂ ਤੋਂ ਵਾਧੂ ਟੈਕਸ ਵਸੂਲਣ ਦੀ ਯੋਜਨਾ ਟਾਲ ਦਿੱਤੀ ਹੈ। ਕੰਪਨੀ ਨੇ ਸਕਾਈਪ ਅਤੇ ਵਾਈਬਰ ਵਰਗੀਆਂ ਐਪਲੀਕੇਸ਼ਨਾਂ ਰਾਹੀਂ ਇੰਟਰਨੈੱਟ 'ਤੇ ਗੱਲਬਾਤ (ਵੀ.ਓ.ਆਈ.ਪੀ.) ਦੀਆਂ ਦਰਾਂ 1 ਜਨਵਰੀ 2015 ਤੋਂ ਵਧਾਉਣ ਦਾ ਐਲਾਨ ਕੀਤਾ ਸੀ, ਜਿਸ ਦਾ ਤਿੱਖਾ ਵਿਰੋਧ ਹੋ ਰਿਹਾ ਸੀ।
ਭਾਰਤੀ ਏਅਰਟੈਲ ਨੇ ਆਪਣੇ ਤਾਜ਼ਾ ਫੈਸਲੇ ਦਾ ਐਲਾਨ ਕਰਦੇ ਹੋਏ ਕਿਹਾ ਕਿ ਅਸੀਂ ਇਸ ਤਰ੍ਹਾਂ ਦੀਆਂ ਖਬਰਾਂ ਵੇਖੀਆਂ ਹਨ ਕਿ ਰੈਗੂਲੇਟਰੀ ਟ੍ਰਾਈ ਵੀ.ਓ.ਆਈ.ਪੀ. ਸਣੇ ਓ.ਟੀ.ਟੀ. (ਓਵਰ ਦਿ ਟਾਪ ਕੰਟੇਂਟ) ਇਕਾਈਆਂ ਦੁਆਰਾ ਪੇਸ਼ ਕੀਤੇ ਜਾਣ ਵਾਲੀਆਂ ਸੇਵਾਵਾਂ ਨਾਲ ਜੁੜੇ ਮੁੱਦਿਆਂ 'ਤੇ ਚਰਚਾ ਪੱਤਰ ਪੇਸ਼ ਕਰਨ ਜਾ ਰਿਹਾ ਹੈ। ਇਸ ਲਈ ਅਸੀਂ ਆਪਣਾ ਵੀ.ਓ.ਆਈ.ਪੀ. ਪੈਕੇਟ ਪੇਸ਼ ਕਰਨ ਦਾ ਪ੍ਰਸਤਾਵ ਲਾਗੂ ਨਾ ਕਰਨ ਦਾ ਫੈਸਲਾ ਕੀਤਾ ਹੈ।ਜ਼ਿਕਰਯੋਗ ਹੈ ਕਿ ਏਅਰਟੈੱਲ ਨੇ ਵੀ.ਓ.ਆਈ.ਪੀ. ਸਹੂਲਤ ਲਈ 3-ਜੀ ਨੈੱਟਵਰਕ 'ਤੇ 4 ਪੈਸੇ ਅਤੇ 2-ਜੀ 'ਤੇ 10 ਪੈਸੇ ਪ੍ਰਤੀ 10 ਕੇ.ਬੀ. ਦੀ ਦਰ ਨਾਲ ਟੈਕਸ ਲਗਾਉਣ ਦਾ ਐਲਾਨ ਕੀਤਾ ਸੀ। ਇਸ ਦੇ ਇਲਾਵਾ ਕੰਪਨੀ ਨੇ ਆਪਣੇ-ਆਪ ਦਾ ਇਕ ਵਿਸ਼ੇਸ਼ ਵੀ.ਓ.ਆਈ.ਪੀ. ਪੈਕੇਜ ਦਾ ਵੀ ਐਲਾਨ ਕੀਤਾ ਸੀ।
ਰਿਜ਼ਰਵ ਬੈਂਕ ਨੇ ਭਾਰਤੀ ਕੰਪਨੀਆਂ ਦੇ ਲਈ ਵਿਦੇਸ਼ਾਂ 'ਚ ਨਿਵੇਸ਼ ਦੇ ਨਿਯਮ ਆਸਾਨ ਕੀਤੇ
NEXT STORY