ਹਿਊਸਟਨ- ਸੋਸ਼ਲ ਨੈਟਵਰਕਿੰਗ ਸਾਈਟ ਫੇਸਬੁੱਕ ਨੇ ਆਪਣੇ ਨਵੇਂ ਫੀਚਰ ਇਯਰ ਇਨ ਰਵਿਊ ਦੇ ਜ਼ਰੀਏ ਸਾਲ 2014 'ਚ ਆਪਣੇ ਕਰੀਬੀ ਮੈਂਬਰਾਂ ਅਤੇ ਦੋਸਤਾਂ ਨੂੰ ਗਵਾਉਣ ਵਾਲੇ ਲੋਕਾਂ ਨੂੰ ਉਨ੍ਹਾਂ ਨੂੰ ਦੁੱਖ ਦੇਣ ਵਾਲੀ ਗੱਲਾਂ ਯਾਦ ਦਿਲਾਉਣ ਲਈ ਮੁਆਫੀ ਮੰਗੀ ਹੈ। ਇਹ ਆਟੋਮੈਟਿਕ ਫੀਚਰ ਵਿਅਕਤੀ ਦੀ ਸਾਲ 2014 ਦੀਆਂ ਤਸਵੀਰਾਂ ਅਤੇ ਪੋਸਟਾਂ ਨੂੰ ਟਾਈਮਲਾਈਨ 'ਤੇ ਸਭ ਤੋਂ ਉਪਰ ਦਿਖਾਉਂਦਾ ਹੈ ਪਰ ਇਨ੍ਹਾਂ ਪੋਸਟਾਂ 'ਚ ਦਰਦਨਾਕ ਅਤੇ ਪ੍ਰੇਸ਼ਾਨ ਕਰਨ ਵਾਲੀਆਂ ਯਾਦਾਂ ਵੀ ਸ਼ਾਮਲ ਹਨ।
ਇਸ ਫੀਚਰ ਦੇ ਨਾਲ ਟੈਗਲਾਈਨ ਲਿਖੀ ਹੈ 'ਇੱਟ ਹੈਸ ਬੀਨ ਏ ਗ੍ਰੇਟ ਇਯਰ' (ਇਹ ਸਾਲ ਸ਼ਾਨਦਾਰ ਰਿਹਾ)। ਇਸ ਟੈਗਲਾਈਨ ਨੂੰ ਇਕ ਵੈਬ ਡਿਜ਼ਾਈਨਰ ਮਾਹਿਰ ਨੇ ਨਿਰਦਿਯਤਾ ਦੱਸਿਆ ਅਤੇ ਇਸ ਘਟਨਾ ਨੇ ਉਸ ਦੀ ਛੋਟੀ ਬੇਟੀ ਦੀ ਦਰਦਨਾਕ ਮੌਤ ਦੀਆਂ ਯਾਦਾਂ ਵੀ ਤਾਜ਼ਾ ਕਰ ਦਿੱਤੀਆਂ। ਇਸ ਤਰ੍ਹਾਂ ਦੀ ਕਈ ਸ਼ਿਕਾਇਤਾਂ ਮਿਲਣ ਦੇ ਬਾਅਦ, ਫੇਸਬੁੱਕ ਨੇ ਸਵੀਕਰਾ ਕੀਤਾ ਕਿ ਸ਼ਾਇਦ ਇਹ ਉੱਚ ਵਿਚਾਰ ਨਹੀਂ ਸੀ।
ਇੰਟਰਨੈੱਟ 'ਤੇ ਗੱਲਬਾਤ ਕਰਨ 'ਤੇ ਨਹੀਂ ਲਵਾਂਗੇ ਵਾਧੂ ਟੈਕਸ : ਏਅਰਟੈੱਲ
NEXT STORY