ਸ਼੍ਰੀਨਗਰ— ਪੀਪਲਜ਼ ਡੈਮੋਕਰੇਟਿਕ ਪਾਰਟੀ (ਪੀ. ਡੀ. ਪੀ.) ਦੀ ਪ੍ਰਧਾਨ ਮਹਿਬੂਬਾ ਮੁਫਤੀ ਜੰਮੂ-ਕਸ਼ਮੀਰ ਵਿਚ ਸਰਕਾਰ ਬਣਾਉਣ ਦੇ ਮੁੱਦੇ 'ਤੇ ਬੁੱਧਵਾਰ ਨੂੰ ਸੂਬੇ ਦੇ ਰਾਜਪਾਲ ਐੱਨ. ਐੱਨ. ਵੋਹਰਾ ਨਾਲ ਮੁਲਾਕਾਤ ਕਰੇਗੀ। ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਪੀ. ਡੀ. ਪੀ. ਦੀ ਪ੍ਰਧਾਨ ਮਹਿਬੂਬਾ ਦੀ ਰਾਜਪਾਲ ਨਾਲ ਬੈਠਕ ਜੰਮੂ ਵਿਚ ਰਾਜ ਭਵਨ ਵਿਚ ਹੋਵੇਗੀ। ਵੋਹਰਾ ਨੇ ਸੂਬੇ ਵਿਚ ਸਰਕਾਰ ਬਣਾਉਣ ਲਈ ਸਲਾਹ-ਮਸ਼ਵਰੇ ਲਈ ਸ਼ੁੱਕਰਵਾਰ ਨੂੰ ਮਹਿਬੂਬ ਤੇ ਭਾਜਪਾ ਪ੍ਰਧਾਨ ਜੁਗਲ ਕਿਸ਼ੋਰ ਸ਼ਰਮਾ ਨੂੰ ਵੱਖ-ਵੱਖ ਗੱਲਬਾਤ ਲਈ ਬੁਲਾਇਆ ਸੀ। ਜ਼ਿਕਰਯੋਗ ਹੈ ਕਿ ਅਜੇ ਤਕ ਕਿਸੇ ਵੀ ਪਾਰਟੀ ਜਾਂ ਪਾਰਟੀਆਂ ਦੇ ਗਠਜੋੜ ਨੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਨਹੀਂ ਕੀਤਾ ਹੈ। ਸੂਬੇ ਵਿਚ 19 ਜਨਵਰੀ ਤਕ ਚੁਣੀ ਹੋਈ ਸਰਕਾਰ ਦਾ ਗਠਨ ਹੋਣਾ ਜ਼ਰੂਰੀ ਹੈ ਨਹੀਂ ਤਾਂ ਉਥੇ ਰਾਜਪਾਲ ਰਾਜ ਲਾਗੂ ਹੋ ਜਾਵੇਗਾ।
ਇਸ ਤਰ੍ਹਾਂ ਦਾ ਕੀ ਕੀਤਾ ਫੇਸਬੁੱਕ ਨੇ ਜੋ ਉਸ ਨੂੰ ਮੰਗਨੀ ਪਈ ਮੁਆਫੀ
NEXT STORY