ਕੋਲਕਾਤਾ- ਖੱਬੇਪੱਖੀਆਂ ਲਈ ਇਕ ਵੱਡੀ ਪਰੇਸ਼ਾਨੀ ਖੜ੍ਹੀ ਕਰਦੇ ਹੋਏ 1993 ਵਿਚ ਯੂਥ ਕਾਂਗਰਸ ਦੇ ਇਕ ਅੰਦੋਲਨ 'ਤੇ ਪੁਲਸੀਆ ਗੋਲੀਬਾਰੀ ਦੀ ਜਾਂਚ ਕਰਨ ਵਾਲ ਕਮਿਸ਼ਨ ਨੇ ਸੋਮਵਾਰ ਕਿਹਾ ਕਿ ਇਹ ਜੱਲਿਆਂਵਾਲੇ ਬਾਗ ਦੇ ਕਤਲੇਆਮ ਤੋਂ ਵੀ ਭਾਰੀ ਸੀ। ਉਸ ਗੋਲੀ ਕਾਂਡ ਵਿਚ 13 ਲੋਕਾਂ ਦੀ ਮੌਤ ਹੋਈ ਸੀ। ਮਰਨ ਵਾਲਿਆਂ ਵਿਚੋਂ ਹਰੇਕ ਦੇ ਪਰਿਵਾਰ ਨੂੰ 25 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ ਦਿੰਦੇ ਹੋਏ ਰਿਟਾਇਰਡ ਜਸਟਿਸ ਸੁਸ਼ਾਂਤ ਚੈਟਰਜੀ ਜਾਂ ਕਮਿਸ਼ਨ ਨੇ ਕਿਹਾ ਕਿ ਕੰਟਰੋਲ ਰੂਮ ਦੇ ਅਧਿਕਾਰੀ ਸਿੱਧੇ ਤੌਰ 'ਤੇ ਜ਼ਿੰਮੇਵਾਰ ਸਨ ਅਤੇ ਆਪਣੇ ਸਿਆਸੀ ਆਕਾਵਾਂ ਨੂੰ ਖੁਸ਼ ਕਰਨ ਲਈ ਉਨ੍ਹਾਂ ਨੇ ਵਧ-ਚੜ੍ਹ ਕੇ ਕਾਰਵਾਈ ਕੀਤੀ। ਕਮਿਸ਼ਨ ਨੇ ਕਿਹਾ ਕਿ ਗੋਲੀਬਾਰੀ ਦੀ ਲੋੜ ਨਹੀਂ ਸੀ।
ਭਲਕੇ ਰਾਜਪਾਲ ਨਾਲ ਮੁਲਾਕਾਤ ਕਰੇਗੀ ਮਹਿਬੂਬਾ ਮੁਫਤੀ
NEXT STORY