ਨਵੀਂ ਦਿੱਲੀ—(ਅਨਸ)— ਕੌਮੀ ਰਾਜਧਾਨੀ ਵਿਚ 60 ਸਾਲਾ ਬਜ਼ੁਰਗ ਵਿਅਕਤੀ ਨੇ ਛੋਟੀ ਜਿਹੀ ਗੱਲ 'ਤੇ ਹੋਏ ਵਿਵਾਦ ਦੌਰਾਨ ਆਪਣੇ ਬੇਟੇ ਦੀ ਕੁਹਾੜੀ ਨਾਲ ਹੱਤਿਆ ਕਰ ਦਿੱਤੀ। ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਦੱਖਣੀ ਦਿੱਲੀ ਦੇ ਸੰਗਮ ਵਿਹਾਰ ਇਲਾਕੇ ਵਿਚ ਮੁਹੰਮਦ ਇਸਰਾਈਲ ਅਤੇ ਉਸ ਦੇ ਬੇਟੇ ਮੁਹੰਮਦ ਮੁਨੱਵਰ ਵਿਚਾਲੇ ਐਤਵਾਰ ਰਾਤ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ ਜਿਸ ਤੋਂ ਬਾਅਦ ਇਸਰਾਈਲ ਨੇ ਆਪਣੇ ਬੇਟੇ ਦੀ ਗਰਦਨ 'ਤੇ ਕੁਹਾੜੀ ਨਾਲ ਵਾਰ ਕੀਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ। ਮੁਨੱਵਰ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ। ਪੁਲਸ ਨੇ ਬਾਅਦ ਵਿਚ ਇਸਰਾਈਲ ਨੂੰ ਗ੍ਰਿਫਤਾਰ ਕਰ ਲਿਆ।
ਜੱਲਿਆਂਵਾਲਾ ਬਾਗ ਨਾਲੋਂ ਵੀ ਭੈੜੀ ਸੀ 1993 ਦੀ ਪੁਲਸੀਆ ਕਾਰਵਾਈ
NEXT STORY