ਗਯਾ— ਬੋਧ ਗਯਾ ਦੇ ਅਤੀਆ ਪਿੰਡ ਵਿਚ ਇਸਾਈ ਧਰਮ ਅਪਣਾਉਣ ਵਾਲੇ ਕਈ ਪਰਿਵਾਰਾਂ ਨੂੰ ਫਿਰ ਤੋਂ ਹਿੰਦੂ ਬਣਾਉਣ ਲਈ ਹਵਨ ਕੀਤਾ ਗਿਆ ਪਰ ਇਸ ਪ੍ਰੋਗਰਾਮ ਵਿਚ ਪਿੰਡ ਦਾ ਇਕ ਵੀ ਵਿਅਕਤੀ ਸ਼ਾਮਲ ਨਹੀਂ ਹੋਇਆ। ਹਿੰਦੂ ਸੰਗਠਨਾਂ ਨੇ ਆਲੇ-ਦੁਆਲੇ ਦੇ ਪਿੰਡਾਂ ਵਾਲਿਆਂ ਨੂੰ ਸੱਦ ਕੇ ਹਵਨ ਕੀਤਾ। ਪ੍ਰੋਗਰਾਮ ਦਾ ਆਯੋਜਨ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਨੇ ਕੀਤਾ ਸੀ। ਆਪਣੇ ਇਸ ਕਦਮ ਦਾ ਬਚਾਅ ਕਰਦੇ ਹੋਏ ਹਿੰਦੂ ਸੰਗਠਨਾਂ ਦਾ ਕਹਿਣਾ ਹੈ ਕਿ ਜੋ ਹਿੰਦੂ ਧਰਮ ਵਿਚ ਆਉਣਾ ਚਾਹੁੰਦੇ ਹਨ ਉਨ੍ਹਾਂ ਲਈ ਇਹ ਸ਼ੁੱਧੀਕਰਨ ਦਾ ਪ੍ਰੋਗਰਾਮ ਕੀਤਾ ਗਿਆ। ਇਸ ਮੌਕੇ ਉਥੇ ਵੱਡੀ ਗਿਣਤੀ ਵਿਚ ਪੁਲਸ ਵਾਲੇ ਮੌਜੂਦ ਰਹੇ। ਮੁੱਖ ਮੰਤਰੀ ਜੀਤਨ ਰਾਮ ਮਾਂਝੀ ਦੇ ਗ੍ਰਹਿ ਜ਼ਿਲੇ ਗਯਾ 'ਚ ਵੀਰਵਾਰ ਨੂੰ 40 ਪਰਿਵਾਰਾਂ ਨੇ ਧਰਮ ਤਬਦੀਲ ਕਰ ਲਿਆ ਸੀ। ਅਤੀਆ ਪਿੰਡ ਵਿਚ ਮਹਾ ਦਲਿਤਾਂ ਦੇ 75 ਪਰਿਵਾਰ ਹਨ ਜਿਨ੍ਹਾਂ ਵਿਚੋਂ 35 ਪਰਿਵਾਰਾਂ ਨੇ 2008 ਵਿਚ ਹੀ ਇਸਾਈ ਧਰਮ ਅਪਣਾ ਲਿਆ ਸੀ।
ਦਿੱਲੀ 'ਚ ਬਜ਼ੁਰਗ ਨੇ ਕੀਤੀ ਬੇਟੇ ਦੀ ਹੱਤਿਆ
NEXT STORY