ਨਵੀਂ ਦਿੱਲੀ—(ਵਿਸ਼ੇਸ਼)— ਭਾਜਪਾ ਪ੍ਰਧਾਨ ਅਮਿਤ ਸ਼ਾਹ ਲਈ 2014 ਦਾ ਸਾਲ ਕਾਮਯਾਬੀ ਭਰਿਆ ਰਿਹਾ। ਪਹਿਲਾਂ ਲੋਕ ਸਭਾ ਚੋਣਾਂ ਵਿਚ ਭਾਜਪਾ ਨੂੰ ਮੋਦੀ ਦੀ ਅਗਵਾਈ ਵਿਚ ਸ਼ਾਨਦਾਰ ਜਿੱਤ ਹਾਸਲ ਹੋਈ। ਉਸ ਤੋਂ ਪਿੱਛੋਂ ਹਰਿਆਣਾ ਅਤੇ ਮਹਾਰਾਸ਼ਟਰ ਵਿਚ ਭਾਜਪਾ ਦੀ ਸਰਕਾਰ ਵੀ ਬਣਵਾ ਦਿੱਤੀ। ਇਸ ਤੋਂ ਬਾਅਦ ਝਾਰਖੰਡ ਵਿਚ ਪਹਿਲੀ ਵਾਰ ਇਕੱਲੀ ਸਭ ਤੋਂ ਵੱਡੀ ਪਾਰਟੀ ਦੇ ਰੂਪ ਵਿਚ ਉਭਰਦੇ ਹੋਏ ਗਠਜੋੜ ਸਰਕਾਰ ਬਣਾਉਣ ਵਿਚ ਮਦਦ ਕੀਤੀ। ਸ਼ਾਹ ਨੇ ਜੰਮੂ-ਕਸ਼ਮੀਰ ਵਿਚ ਪਹਿਲੀ ਵਾਰ ਭਾਜਪਾ ਨੂੰ ਵਧੀਆ ਸਫਲਤਾ ਦਿਵਾਈ ਅਤੇ ਉਹ ਦੂਜੇ ਸਥਾਨ ਦੀ ਪਾਰਟੀ ਬਣ ਗਈ। ਹੁਣ ਸ਼ਾਹ ਦੇ ਲਈ ਸਭ ਤੋਂ ਵੱਡੀ ਚੁਣੌਤੀ ਦਿੱਲੀ ਦੀ ਹੋਵੇਗੀ, ਜਿਥੇ ਫਰਵਰੀ 2015 ਵਿਚ ਵਿਧਾਨ ਸਭਾ ਚੋਣ ਹੋਣੀ ਹੈ। ਉਸ ਪਿਛੋਂ ਬਿਹਾਰ ਵਿਚ ਅਤੇ 2016 ਵਿਚ ਪੱਛਮੀ ਬੰਗਾਲ, ਤਾਮਿਲਨਾਡੂ, ਕੇਰਲਾ ਵਿਧਾਨ ਸਭਾ ਚੋਣ ਹੋਵੇਗੀ। ਸ਼ਾਹ ਦੇ ਲਈ ਅਸਲੀ ਪ੍ਰੀਖਿਆ ਇਨ੍ਹਾਂ ਰਾਜਾਂ ਵਿਚ ਹੋਵੇਗੀ।
ਹਿੰਦੂ ਬਣਾਉਣ ਲਈ ਕੀਤੇ ਹਵਨ 'ਚ ਨਹੀਂ ਸ਼ਾਮਲ ਹੋਇਆ ਕੋਈ ਇਸਾਈ
NEXT STORY