ਨਵੀਂ ਦਿੱਲੀ— ਰਾਸ਼ਟਰੀ ਸਵੈਮ ਸੇਵਕ ਸੰਘ ਦੇ ਕਾਰਜਕਾਰੀ ਪ੍ਰਧਾਨ ਸੁਰੇਸ਼ ਜੋਸ਼ੀ ਭੈਯਾਜੀ ਦੀ ਮੌਜੂਦਗੀ ਵਿਚ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਰਾਸ਼ਟਰੀ ਕਾਰਜਕਾਰਨੀ ਦਾ ਗਠਨ ਕੀਤਾ ਗਿਆ। ਇਸ ਵਿਚ ਵਿਹਿਪ ਨੇ ਦੋ ਵੱਡੇ ਬਦਲਾਅ ਕੀਤੇ ਹਨ, ਜਿਸ ਵਿਚ ਸਹਿ-ਸੰਗਠਨ ਮਹਾਮੰਤਰੀ ਦਾ ਨਵਾਂ ਅਹੁਦਾ ਸਿਰਜਿਆ ਗਿਆ ਹੈ। ਇਸਦੀ ਜ਼ਿੰਮੇਵਾਰੀ ਵਿਨਾਇਕ ਰਾਵ ਦੇਸ਼ਪਾਂਡੇ ਨੂੰ ਦਿੱਤੀ ਗਈ ਹੈ, ਜਦਕਿ ਦੂਜਾ ਬਦਲਾਅ ਵਿਹਿਪ ਦੇ ਮੁੱਖ ਬੁਲਾਰੇ ਡਾ. ਸੁਰਿੰਦਰ ਜੈਨ ਨੂੰ ਅੰਤਰਰਾਸ਼ਟਰੀ ਸੰਯੁਕਤ ਮਹਾਮੰਤਰੀ ਬਣਾਇਆ ਗਿਆ ਹੈ। ਵਿਸ਼ਵ ਹਿੰਦੂ ਪ੍ਰੀਸ਼ਦ ਦੀ ਪ੍ਰਨਿਆਸੀ ਮੰਡਲ ਅਤੇ ਪ੍ਰਬੰਧ ਕਮੇਟੀ ਦੀ ਦੋ ਦਿਨੀਂ ਬੈਠਕ ਵਿਚ ਇਹ ਫੈਸਲਾ ਲਿਆ ਗਿਆ। ਵਿਹਿਪ ਦੇ ਪ੍ਰਧਾਨ ਜੀ. ਰਾਘਵ ਰੈੱਡੀ ਬਣਾਏ ਗਏ ਹਨ।
ਜ਼ਮੀਨ ਹਾਸਲ ਕਰਨ ਦੇ ਮਾਮਲੇ 'ਚ ਆਰਡੀਨੈਂਸ ਲਿਆਏਗੀ ਸਰਕਾਰ
NEXT STORY