ਮੇਰਠ— ਮੇਰਠ ਜ਼ਿਲੇ ਦੇ ਥਾਣਾ ਦੁਰਾਲਾ ਖੇਤਰ ਵਿਚ 4 ਨੌਜਵਾਨਾਂ ਨੇ ਹਥਿਆਰਾਂ ਦੇ ਬਲ 'ਤੇ ਇਕ ਮਹਿਲਾ ਨੂੰ ਅਗਵਾ ਕਰਕੇ ਉਸ ਦੇ ਨਾਲ ਰਾਤ ਭਰ ਗੈਂਗਰੇਪ ਕੀਤਾ। ਇੰਸਪੈਕਟਰ ਦੁਰਾਲਾ ਜਨਕ ਸਿੰਘ ਪੁੰਡੀਰ ਨੇ ਦੱਸਿਆ ਕਿ ਥਾਣਾ ਦੁਰਾਲਾ ਖੇਤਰ ਨਿਵਾਸੀ ਇਕ ਮਹਿਲਾ 25 ਦਸੰਬਰ ਦੀ ਰਾਤ ਪਾਖਾਨੇ ਲਈ ਘਰ ਦੇ ਕੋਲ ਹੀ ਸਥਿਤ ਜੰਗਲ ਲਈ ਨਿਕਲੀ ਸੀ। ਇਸੇ ਦੌਰਾਨ ਉਥੇ ਆਏ 4 ਨੌਜਵਾਨਾਂ ਨੇ ਹਥਿਆਰਾਂ ਦੇ ਬਲ 'ਤੇ ਮਹਿਲਾ ਨੂੰ ਅਗਵਾ ਕਰ ਲਿਆ ਅਤੇ ਨੇੜੇ ਹੀ ਸਥਿਤ ਖਾਲੀ ਮਕਾਨ ਵਿਚ ਲਿਜਾ ਕੇ ਰਾਤ ਭਰ ਗੈਂਗਰੇਪ ਕੀਤਾ। ਅਗਲੇ ਦਿਨ ਮਹਿਲਾ ਨੂੰ ਇਹ ਕਹਿੰਦੇ ਹੋਏ ਛੱਡਿਆ ਕਿ ਜੇਕਰ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਤਾਂ ਉਹ ਪੂਰੇ ਪਰਿਵਾਰ ਨੂੰ ਮਾਰ ਦੇਣਗੇ। ਘਟਨਾ ਦੇ ਸੰਬੰਧ ਵਿਚ ਪੀੜਤ ਮਹਿਲਾ ਦੇ ਪਰਿਵਾਰਕ ਮੈਂਬਰਾਂ ਨੇ ਪਿੰਡ ਦੇ ਹੀ ਅਮਿਤ, ਵਿਕਾਸ, ਬਲਕਾਰ ਅਤੇ ਅੰਕਿਤ ਦੇ ਵਿਰੁੱਧ ਮੁਕੱਦਮਾ ਦਰਜ ਕਰਵਾਇਆ ਹੈ। ਦੋਸ਼ੀ ਫਰਾਰ ਹਨ।
ਪਾਕਿ ਨੇ ਫਿਰ ਕੀਤੀ ਸਾਂਬਾ ਸੈਕਟਰ 'ਚ ਗੋਲੀਬਾਰੀ
NEXT STORY