ਪ੍ਰਤਾਪਗੜ੍ਹ-ਕਲਯੁੱਗੀ ਸਮੇਂ 'ਚ ਆਪਣੇ ਹੀ ਆਪਣਿਆਂ ਦੇ ਦੁਸ਼ਮਣ ਬਣੀ ਜਾਂਦੇ ਹਨ। ਖੂਨ ਦੇ ਰਿਸ਼ਤਿਆਂ ਦੀ ਵੀ ਕੋਈ ਕਦਰ ਨਹੀਂ ਕਰਦਾ। ਚਾਹੇ ਉਹ ਰਿਸ਼ਤਾ ਮਾਂ ਦਾ ਹੋਵੇ, ਭਰਾ ਦਾ, ਪਿਓ ਜਾਂ ਫਿਰ ਭੈਣ ਦਾ। ਕੋਈ ਕਿਸੇ ਦੀ ਪ੍ਰਵਾਹ ਨਹੀਂ ਕਰਦਾ। ਮਾਪੇ ਆਪਣੇ ਹੀ ਬੱਚਿਆਂ ਨੂੰ ਸਮਾਜ 'ਚ ਇੱਜ਼ਤ ਖਾਤਿਰ ਮੌਤ ਦੇ ਮੂੰਹ 'ਚ ਸੁੱਟੀ ਜਾਂਦੇ ਹਨ। ਇਸ ਨੂੰ ਆਨਰ ਕਿਲਿੰਗ ਦਾ ਵੀ ਨਾਂ ਦਿੱਤਾ ਜਾਂਦਾ ਹੈ। ਅਜਿਹਾ ਹੀ ਇਕ ਮਾਮਲਾ ਪ੍ਰਤਾਪਗੜ੍ਹ ਦਾ ਸਾਹਮਣੇ ਆਇਆ ਹੈ। ਜਿਸ 'ਚ ਪਿਛਲੇ ਹਫਤੇ ਇਕ ਨਾਬਾਲਗ ਲੜਕੀ ਦੀ ਉਸਦੇ ਮਾਂ ਤੇ ਭਰਾ ਵਲੋਂ ਹੱਤਿਆ ਕਰ ਦਿੱਤੀ ਗਈ। ਸੋਮਵਾਰ ਨੂੰ ਉਸਦੀ ਹੱਤਿਆ ਦੇ ਰਹੱਸ ਤੋਂ ਪਰਦਾ ਉਠ ਗਿਆ। ਕੰਥਈ ਥਾਣਾ ਖੇਤਰ 'ਚ 23 ਦਸੰਬਰ ਦੀ ਸਵੇਰ ਨੂੰ ਝਾੜੀਆਂ 'ਚ ਇਕ ਨਾਬਾਲਗ ਲੜਕੀ ਦੀ ਲਾਸ਼ ਮਿਲੀ। ਪੋਸਟਮਾਰਟਮ ਦੌਰਾਨ ਪਤਾ ਚੱਲਿਆ ਕਿ ਲੜਕੀ ਗਰਭਵਤੀ ਸੀ। ਪੁਲਸ ਨੇ ਗਰਭ ਠਹਿਰਨ 'ਤੇ ਪ੍ਰੇਮੀ ਵਲੋਂ ਹੱਤਿਆ ਦਾ ਮਾਮਲਾ ਮੰਨ ਕੇ ਜਾਂਚ ਸ਼ੁਰੂ ਕਰ ਦਿੱਤੀ। ਸ਼ੁਰੂਆਤੀ ਜਾਂਚ 'ਚ ਹੀ ਪੁਲਸ ਨੂੰ ਪਤਾ ਲੱਗ ਗਿਆ ਕਿ ਇਹ ਆਨਰ ਕਿਲਿੰਗ ਦਾ ਮਾਮਲਾ ਹੈ।
ਜਾਂਚ ਦੌਰਾਨ ਪੁਲਸ ਦਾ ਲੜਕੀ ਦੇ ਪਰਿਵਾਰ 'ਤੇ ਸ਼ੱਕ ਵੱਧਦਾ ਚਲਾ ਗਿਆ। ਫਿਰ ਮਾਮਲੇ ਦਾ ਖੁਲਾਸਾ ਹੋਇਆ ਤਾਂ ਪੁਲਸ ਨੇ ਦੱਸਿਆ ਕਿ ਲੜਕੀ ਦੇ ਗਰਭਵਤੀ ਹੋਣ ਦੀ ਗੱਲ ਉਸਦੇ ਭਰਾ ਨੂੰ ਪਤਾ ਲੱਗ ਗਈ ਸੀ ਤੇ ਉਸਨੇ ਲੋਕਲਾਜ ਦੇ ਚੱਲਦੇ ਉਸਨੇ ਆਪਣੀ ਮਾਂ ਨਾਲ ਮਿਲ ਕੇ ਉਸਦਾ ਸੁੱਤੀ ਪਈ ਦਾ ਗਲਾ ਦਬਾ ਕੇ ਹੱਤਿਆ ਕਰ ਦਿੱਤੀ। ਕਿਸੇ ਨੂੰ ਸ਼ੱਕ ਨਾ ਹੋਵੇ ਇਸ ਲਈ ਲਾਸ਼ ਘਰ ਦੇ ਕੋਲ ਝਾੜੀਆਂ 'ਚ ਸੁੱਟ ਦਿੱਤੀ। ਪੁੱਛਗਿੱਛ ਦੌਰਾਨ ਮ੍ਰਿਤਕਾ ਦੇ ਭਰਾ ਨੇ ਆਪਣਾ ਦੋਸ਼ ਕਬੂਲ ਕਰ ਲਿਆ। ਪੁਲਸ ਨੇ ਮਾਂ ਤੇ ਬੇਟੇ ਨੂੰ ਗ੍ਰਿਫਤਾਰ ਕਰ ਲਿਆ ਹੈ।
ਹਥਿਆਰਾਂ ਦੇ ਬਲ 'ਤੇ ਮਹਿਲਾ ਨਾਲ ਗੈਂਗਰੇਪ
NEXT STORY