ਗੁਜਰਾਤ- ਸੋਮਵਾਰ ਸਵੇਰੇ 9:40 ਮਿੰਟ 'ਤੇ ਗੁਜਰਾਤ ਤੋਂ ਲੂਣ ਲੋਡ ਹੋ ਕੇ ਕਰਨਾਲ ਪਹੁੰਚੀ ਮਾਲ ਗੱਡੀ ਨੂੰ ਗੋਦਾਮ 'ਚ ਲਗਾਉਂਦੇ ਹੋਏ ਇਹ ਹਾਦਸਾ ਹੋਇਆ। ਯਾਰਡ 'ਤੇ ਲਗਾਉਣ ਲਈ ਮਾਲ-ਗੱਡੀ ਨੂੰ ਬੈਕ ਕੀਤਾ ਜਾ ਰਿਹਾ ਸੀ ਪਰ ਪਿੱਛੇ ਗਾਰਡ ਨਹੀਂ ਸਨ। ਇਸ ਕਾਰਨ ਉਹ ਇਕਦਮ ਨਹੀਂ ਰੁੱਕ ਸਕੀ ਅਤੇ ਟਰੱਕ ਨੂੰ ਤੋੜਦੇ ਹੋਏ ਇਕ ਡੱਬਾ ਟਰੈਕ ਤੋਂ ਹੇਠਾਂ ਉੱਤਰ ਗਿਆ। ਦੋ ਟਰੱਕ ਮਾਲ-ਗੱਡੀ ਦੇ ਪਿੱਛੇ ਸਨ ਜਿਨ੍ਹਾਂ ਨੂੰ ਗੱਡੀ ਦੂਰ ਘਸੀਟਦੇ ਹੋਏ ਲੈ ਗਈ। ਜੇਕਰ ਟਰੱਕ ਖੜੇ ਨਹੀਂ ਹੁੰਦੇ ਤਾਂ ਗੱਡੀ ਹੋਰ ਦੂਰ ਤੱਕ ਜਾ ਸਕਦੀ ਸੀ ਅਤੇ ਵੱਡਾ ਹਾਦਸਾ ਹੋ ਸਕਦਾ ਸੀ। ਮਾਲ ਗੋਦਾਮ 'ਚ ਗੱਡੀ ਦੀ ਲਪੇਟ 'ਚ ਆਉਣ ਕਾਰਨ ਟਰੱਕ ਕਾਫੀ ਹੱਦ ਤੱਕ ਟੁੱਟ ਗਿਆ।
ਟਰੱਕ ਦੇ ਮਾਲਕ ਲੱਛਮਣ ਨੇ ਦੱਸਿਆ ਕਿ ਰੇਲਵੇ ਦੀ ਗੰਭੀਰ ਲਾਪਰਵਾਹੀ ਹੈ। ਦੋਹਾਂ ਟਰੱਕਾਂ 'ਚ 50 ਹਜ਼ਾਰ ਦਾ ਨੁਕਸਾਨ ਹੋਇਆ ਹੈ। ਜੇਕਰ ਟਰੱਕ ਖੜੇ ਨਹੀਂ ਹੁੰਦੇ ਤਾਂ ਮਾਲ ਗੱਡੀ ਕੰਧ ਤੋੜਦੇ ਹੋਏ ਸੜਕ 'ਤੇ ਜਾ ਸਕਦੀ ਸੀ। ਡੱਬੇ ਦੇ ਹੇਠਾਂ ਉਤਰਨ 'ਤੇ ਰੇਲਵੇ ਅਧਿਕਾਰੀ ਮੌਕੇ 'ਤੇ ਪਹੁੰਚੇ। ਦੁਪਹਿਰ ਬਾਅਦ ਲੂਣ ਟਰੱਕਾਂ 'ਚ ਲੋਡ ਕਰਵਾਉਣ 'ਤੇ ਗੱਡੀ ਨੂੰ ਅੱਗੇ ਕੀਤਾ ਗਿਆ। ਐੱਸ. ਐੱਸ. ਮਾਥੁਰ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਆਉਣ ਕਾਰਵਾਈ ਕੀਤੀ ਜਾਵੇਗੀ।
ਲੋਕਲਾਜ ਦੀ ਫਿਕਰ ਇੰਨੀ ਸੀ ਕਿ ਧੀ ਵੀ ਉਸ ਅੱਗੇ ਕੁਝ ਨਹੀਂ ਸੀ
NEXT STORY