ਕਰਨਾਲ-ਡੇਰਾ ਸੱਚਾ ਸੌਦਾ ਦੇ ਪ੍ਰਮੁੱਖ ਸੰਤ ਬਾਬਾ ਗੁਰਮੀਤ ਰਾਮ ਰਹੀਮ ਦੀ ਫਿਲਮ 'ਮੈਸੇਂਜਰ ਆਫ ਗੌਡ' ਰਿਲੀਜ਼ ਤੋਂ ਪਹਿਲਾਂ ਹੀ ਵਿਵਾਦਾਂ 'ਚ ਆ ਗਈ ਹੈ। ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਦੇਸ਼ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਕਿਹਾ ਹੈ ਕਿ ਫਿਲਮ ਦੀ ਰਿਲੀਜ਼ ਦੇ ਵਿਰੋਧ 'ਚ ਉਨ੍ਹਾਂ ਨੇ ਸੂਬਾ ਸਰਕਾਰ ਨੂੰ ਇਕ ਚਿੱਠੀ ਲਿਖੀ ਹੈ।
ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਇਸ ਫਿਲਮ ਨੂੰ ਸੂਬੇ ਦੇ ਸਿਨੇਮਾਂ ਘਰਾਂ 'ਚ ਦਿਖਾਇਆ ਗਿਆ ਤਾਂ ਐੱਚ. ਐੱਸ. ਜੀ. ਪੀ. ਸੀ. ਸੜਕਾਂ 'ਤੇ ਉਤਰਨ ਤੋਂ ਗੁਰੇਜ਼ ਨਹੀਂ ਕਰੇਗੀ। ਜ਼ਿਕਰਯੋਗ ਹੈ ਕਿ ਡੇਰਾ ਮੁਖੀ ਦੀ ਫਿਲਮ 'ਮੈਸੇਂਜਰ ਆਫ ਗੌਡ' 16 ਜਨਵਰੀ, 2015 ਨੂੰ ਦੇਸ਼ ਭਰ 'ਚ ਰਿਲੀਜ਼ ਹੋਣ ਜਾ ਰਹੀ ਹੈ। ਇਕ ਸੰਤ ਦੀ ਫਿਲਮ ਨੂੰ ਲੈ ਕੇ ਚਾਰੇ ਪਾਸੇ ਵਿਵਾਦ ਖੜ੍ਹਾ ਹੋ ਗਿਆ ਹੈ।
ਕੁੱਤੇ ਦੇ ਜਬਾੜੇ 'ਚ ਮਾਸੂਮ ਬੱਚੀ, ਦੇਖੋ ਖੌਫਨਾਕ ਵੀਡੀਓ
NEXT STORY