ਅਹਿਮਦਾਬਾਦ— ਅਹਿਮਦਾਬਾਦ ਦੀ ਇਕ ਪਾਰਕ ਵਿਚ ਖੇਡਣ ਗਏ 10 ਸਾਲਾ ਬੱਚੇ ਅਤੇ ਉਸ ਦੀ ਡੇਢ ਸਾਲ ਦੀ ਮਾਸੂਮ ਭੈਣ ਨੇ ਮੌਤ ਨੂੰ ਉਸ ਸਮੇਂ ਬਿਲਕੁਲ ਕਰੀਬ ਤੋਂ ਦੇਖਿਆ ਜਦੋਂ ਇਕ ਜਰਮਨ ਸ਼ੇਫਰਡ ਕੁੱਤੇ ਨੇ ਡੇਢ ਸਾਲਾ ਮਾਸੂਮ ਨੂੰ ਆਪਣੀ ਜਬਾੜਿਆਂ 'ਚ ਲੈ ਲਿਆ। ਘਟਨਾ ਅਹਿਮਦਾਬਾਦ ਦੇ ਮਕਰਬਾ ਇਲਾਕੇ ਦੀ ਹੈ। 10 ਸਾਲ ਦਾ ਕਸ਼ਿਸ਼ ਆਪਣੀ ਭੈਣ ਕਾਂਚੀ ਨੂੰ ਇਕ ਪਾਰਕ ਵਿਚ ਖਿਡਾਉਣ ਲਈ ਲੈ ਕੇ ਆਇਆ ਸੀ। ਇਸ ਦੌਰਾਨ ਪਾਰਕ ਵਿਚ ਮੌਜੂਦ ਇਕ ਜਰਮਨ ਸ਼ੇਫਰਡ ਨੇ ਬੱਚੀ 'ਤੇ ਹਮਲਾ ਕਰ ਦਿੱਤਾ। ਉਹ ਕਿਸੇ ਵੀ ਤਰ੍ਹਾਂ ਬੱਚੀ ਨੂੰ ਆਪਣੇ ਮੂੰਹ ਵਿਚ ਲੈ ਕੇ ਉਸ ਨੂੰ ਸ਼ਿਕਾਰ ਬਣਾਉਣਾ ਚਾਹੁੰਦਾ ਸੀ। 10 ਸਾਲ ਦਾ ਕਸ਼ਿਸ਼ ਜੋ ਕਿ ਕੁੱਤਿਆਂ ਤੋਂ ਬੇਹੱਦ ਡਰਦਾ ਹੈ, ਨੇ ਆਪਣੀ ਭੈਣ ਨੂੰ ਬਚਾਉਣ ਲਈ ਪੂਰੀ ਵਾਹ ਲਗਾ ਦਿੱਤੀ। ਉਸ ਨੇ ਇਕ ਵੀ ਪਲ ਲਈ ਆਪਣੀ ਭੈਣ ਨੂੰ ਛੱਡਿਆਂ ਨਹੀਂ ਤੇ ਇਕੱਲਾ ਕੁੱਤੇ ਦਾ ਮੁਕਾਬਲਾ ਕਰਦਾ ਰਿਹਾ। ਪਾਰਕ ਵਿਚ ਮੌਜੂਦ ਬਾਕੀ ਲੋਕਾਂ ਨੇ ਜਦੋਂ ਇਸ ਘਟਨਾ ਨੂੰ ਦੇਖਿਆ ਤਾਂ ਉਹ ਵੀ ਦੌੜ ਕੇ ਕਸ਼ਿਸ਼ ਦੀ ਮਦਦ ਲਈ ਆ ਗਏ ਪਰ ਕੁੱਤੇ ਦੇ ਸਿਰ ਤਾਂ ਜਿਵੇਂ ਖੂਨ ਸਵਾਰ ਸੀ। ਉਹ ਦੇਖਦੇ ਹੀ ਦੇਖਦੇ ਕਸ਼ਿਸ਼ ਦੇ ਹੱਥਾਂ 'ਚੋਂ ਉਸ ਦੀ ਭੈਣ ਨੂੰ ਖੋਹ ਕੇ ਲੈ ਗਿਆ। ਕਾਫੀ ਮੁਸ਼ੱਕਤ ਤੋਂ ਬਾਅਦ ਜਾ ਕੇ ਕੁੱਤੇ 'ਤੇ ਕਾਬੂ ਪਾਇਆ ਜਾ ਸਕਿਆ। ਕਸ਼ਿਸ਼ ਨੇ ਸੂਝਬੂਝ ਨਾਲ ਆਪਣੀ ਭੈਣ ਨੂੰ ਬਚਾ ਲਿਆ। ਕਸ਼ਿਸ਼ ਦੀ ਬਹਾਦਰੀ ਤੇ ਉਸ ਦੀ ਸੂਝਬੂਝ ਦੀ ਤਾਰੀਫ ਕਰ ਰਹੇ ਹਨ ਅਤੇ ਉਸ 'ਤੇ ਮਾਣ ਮਹਿਸੂਸ ਕਰ ਰਹੇ ਹਨ। ਤਸਵੀਰਾਂ ਵਿਚ ਦੇਖੋ ਕਿਵੇਂ ਉਹ ਮਾਸੂਮ ਕਾਫੀ ਦੇਰ ਤੱਕ ਕੁੱਤੇ ਦੇ ਹਮਲੇ ਦਾ ਸ਼ਿਕਾਰ ਹੁੰਦੀ ਰਹੀ।
ਅਸਮ 'ਚ ਭੂਚਾਲ ਦੇ ਹਲਕੇ-ਹਲਕੇ ਝਟਕੇ
NEXT STORY