ਨਵੀਂ ਦਿੱਲੀ- ਚੀਨੀ ਸਮਾਰਟਫੋਨਸ ਕੰਪਨੀ ਜਿਓਮੀ ਜਿਸ ਨੂੰ ਚਾਈਨਿਜ਼ ਐਪਲ ਦੇ ਨਾਮ ਨਾਲ ਵੀ ਜਾਨਿਆ ਜਾਂਦਾ ਹੈ ਸਮਾਰਟਫੋਨ ਦੇ ਬਾਅਦ ਹੁਣ ਲੈਪਟਾਪ ਮਾਰਕੀਟ 'ਚ ਵੀ ਉਤਰਣ ਦੀ ਤਿਆਰੀ 'ਚ ਹੈ। ਜਿਓਮੀ ਦਾ ਇਹ ਲੈਪਟਾਪ ਐਪਲ ਦੇ ਮੈਕਬੁੱਕ ਨੂੰ ਕੜੀ ਟੱਕਰ ਦੇਣ ਵਾਲਾ ਹੋ ਸਕਦਾ ਹੈ। ਕਿਉਂਕਿ ਜਿਓਮੀ ਦਾ ਲੈਪਟਾਪ ਦੇਖਣ 'ਚ ਮੈਕਬੁੱਕ ਦੀ ਤਰ੍ਹਾਂ ਹੀ ਲੱਗਦਾ ਹੈ।
ਇਕ ਲੀਕ ਤਸਵੀਰ ਅਨੁਸਾਰ ਇਸ ਬਾਰੇ 'ਚ ਜਾਣਕਾਰੀ ਮਿਲੀ ਹੈ ਕਿ ਇਹ ਚਾਈਨਿਜ਼ ਐਪਲ ਹੁਣ ਪੀ.ਸੀ. ਸ਼੍ਰੇਣੀ 'ਚ ਵੀ ਉਤਰਣ ਦੀ ਤਿਆਰੀ ਕਰ ਰਹੀ ਹੈ ਅਤੇ ਆਪਣੇ ਪਹਿਲੇ ਲੈਪਟਾਪ 'ਤੇ ਕੰਮ ਕਰ ਰਹੀ ਹੈ। ਜਿਓਮੀ ਦੇ ਇਸ ਲੈਪਟਾਪ ਨੂੰ ਵੀ ਲੈਪਟਾਪ ਦੇ ਨਾਮ ਦੇ ਨਾਲ ਲਾਂਚ ਕੀਤਾ ਜਾ ਸਕਦਾ ਹੈ। ਇਸ ਦੇ ਇਲਾਵਾ ਜਿਓਮੀ ਦੇ ਇਸ ਲੈਪਟਾਪ ਦੇ ਫੀਚਰਸ ਵੀ ਲੀਕ ਹੋਏ ਹਨ। ਲੀਕ ਹੋਈ ਜਾਣਕਾਰੀ ਅਨੁਸਾਰ ਜਿਓਮੀ ਦੇ ਇਸ ਲੈਪਟਾਪ 'ਚ 15 ਇੰਚ ਦੀ ਫੁੱਲ ਐਚ.ਡੀ. ਡਿਸਪਲੇ 1080 ਪਿਕਸਲ ਰੈਜ਼ੇਲਿਊਸ਼ਨ ਦੇ ਨਾਲ ਆਏਗੀ।
ਇਸ ਲੈਪਟਾਪ 'ਚ ਇੰਟੇਲ ਕੋਰ ਆਈ7 - 4500 ਯੂ ਹੈਸਵੇਲ ਪ੍ਰੋਸੈਸਰ ਅਤੇ 8 ਜੀ.ਬੀ. ਦੀ ਡਿਊਲ ਚੈਨਲ ਮੈਮੋਰੀ ਮਾਡਿਊਲ ਦੀ ਵਰਤੋਂ ਕੀਤੀ ਗਈ ਹੈ ਯਾਨੀ ਜਿਓਮੀ ਦੇ ਇਸ ਲੈਪਟਾਪ 'ਚ 16 ਜੀ.ਬੀ. ਦੀ ਰੈਮ ਲੱਗੇਗੀ। ਜਿਓਮੀ ਆਪਣੇ ਸਸਤੇ ਸਮਾਰਟਫੋਨ ਅਤੇ ਵਧੀਆ ਫੀਚਰਸ ਦੇ ਕਾਰਨ ਸਿਰਫ ਭਾਰਤ 'ਚ ਹੀ ਨਹੀਂ ਸਗੋਂ ਦੁਨੀਆ 'ਚ ਮਸ਼ਹੂਰ ਹੈ ਅਤੇ ਜਿਓਮੀ ਦੇ ਮੀ ਲੈਪਟਾਪ ਨੂੰ ਵੀ ਇਸ ਗੱਲ ਨੂੰ ਧਿਆਨ ਰੱਖ ਕੇ ਬਣਾਇਆ ਗਿਆ ਹੈ। ਰਿਪੋਰਟ ਅਨੁਸਾਰ ਇਸ ਦੀ ਭਾਰਤ 'ਚ ਕੀਮਤ 31 ਹਜ਼ਾਰ ਰੁਪਏ ਹੋ ਸਕਦੀ ਹੈ।
ਆਈਬਾਲ ਦਾ ਓਕਟਾ ਕੋਰ ਟੈਬਲੇਟ ਮਾਰਕੀਟ 'ਚ
NEXT STORY