ਨਵੀਂ ਦਿੱਲੀ- ਸੰਸਾਰਕ ਬਾਜ਼ਾਰ 'ਚ ਸੋਨੇ ਦੀ ਕੀਮਤ 'ਚ ਤੇਜ਼ੀ ਪਰਤਣ ਦੇ ਨਾਲ ਸਥਾਨਕ ਬਾਜ਼ਾਰ 'ਚ ਸਟੋਰੀਆਂ ਦੀ ਸਰਗਰਮੀ ਵਧਣ ਨਾਲ ਮੰਗਲਵਾਰ ਨੂੰ ਸੋਨਾ ਵਾਅਦਾ ਕਾਰੋਬਾਰ 'ਚ ਕੀਮਤ 101 ਰੁਪਏ ਤੱਕ ਵੱਧ ਕੇ 26,865 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈ। ਸੰਸਾਰਕ ਬਾਜ਼ਾਰ 'ਚ ਸੋਨਾ ਇਕ ਹਫਤੇ ਦੀ ਸਭ ਤੋਂ ਤੇਜ਼ ਗਿਰਾਵਟ ਦੇ ਬਾਅਦ ਸੁਧਰਿਆ ਹੈ।
ਐੱਮ.ਸੀ.ਐੱਕਸ. 'ਚ ਸੋਨਾ ਫਰਵਰੀ ਡਿਲੀਵਰੀ 101 ਰੁਪਏ ਰੁਪਏ ਜਾਂ 0.38 ਫੀਸਦੀ ਦੀ ਤੇਜ਼ੀ ਦੇ ਨਾਲ 26,865 ਰੁਪਏ ਪ੍ਰਤੀ 10 ਗ੍ਰਾਮ ਹੋ ਗਿਆ। ਇਸ 'ਚ 254 ਲਾਟ ਦੇ ਲਈ ਕਾਰੋਬਾਰ ਹੋਇਆ।
ਬਾਜ਼ਾਰ ਵਿਸ਼ਲੇਸ਼ਕਾਂ ਨੇ ਕਿਹਾ ਕਿ ਸੰਸਾਰਕ ਬਾਜ਼ਾਰ 'ਚ ਸੋਨੇ ਦੀਆਂ ਕੀਮਤਾਂ 'ਚ ਸੁਧਾਰ ਨਾਲ ਇੱਥੇ ਵਾਅਦਾ ਕਾਰੋਬਾਰ 'ਚ ਸੋਨੇ ਦੀਆਂ ਕੀਮਤਾਂ 'ਚ ਤੇਜ਼ੀ ਆਈ। ਵਿਸ਼ਵ ਦੇ ਪ੍ਰਮੁੱਖ ਸ਼ੇਅਰ ਬਾਜ਼ਾਰਾਂ 'ਚ ਕਮਜ਼ੋਰੀ ਤੋਂ ਬਾਅਦ ਬਦਲਵੇਂ ਨਿਵੇਸ਼ ਦੇ ਰੂਪ ਵਿਚ ਸੋਨੇ ਦੀ ਮੰਗ ਵਧਣ ਨਾਲ ਇਸ 'ਚ ਚਮਕ ਵਾਪਸ ਆਉਂਦੀ ਦਿਖੀ। ਸਿੰਗਾਪੁਰ 'ਚ ਸੋਨਾ 0.4 ਫੀਸਦੀ ਦੀ ਤੇਜ਼ੀ ਦੇ ਨਾਲ 1,188.13 ਡਾਲਰ ਪ੍ਰਤੀ ਔਂਸ ਹੋ ਗਿਆ।
ਐਪਲ ਦੇ ਮੈਕਬੁੱਕ ਨੂੰ ਕੜੀ ਟੱਕਰ ਦੇਵੇਗਾ ਇਹ ਲੈਪਟਾਪ
NEXT STORY