ਨਵੀਂ ਦਿੱਲੀ- ਗਲੈਕਸੀ ਅਲਫਾ ਨੇ ਸੈਮਸੰਗ ਦੀ ਡਿਜ਼ਾਈਨ ਨੀਤੀ ਨੂੰ ਵੱਖ ਬਣਾਇਆ ਹੈ ਪਰ ਇਹ ਸਮਰਾਟਫੋਨ ਕੁੱਝ ਖਾਸ ਕਮਾਲ ਨਹੀਂ ਦਿਖਾ ਪਾਇਆ ਅਤੇ ਇਸ ਦੀ ਇਕ ਵਜ੍ਹਾ ਹੈ ਇਸ ਦੀ ਫੈਲਗਸ਼ਿਪ ਡਿਵਾਈਸ ਜਿੰਨੀ ਕੀਮਤ ਅਤੇ ਘੱਟ ਹਾਈ ਐਂਡ ਫੀਚਰ। ਸ਼ਾਇਦ ਇਸ ਲਈ ਸੈਮਸੰਗ ਗਲੈਕਸੀ ਅਲਫਾ ਨੂੰ ਬਦਲ ਕੇ ਗਲੈਕਸੀ ਏ5 ਸਮਾਰਟਫੋਨ ਨੂੰ ਬਾਜ਼ਾਰ 'ਚ ਲਿਆਉਣ ਦੇ ਬਾਰੇ 'ਚ ਯੋਜਨਾ ਬਣਾ ਰਹੀ ਹੈ।
ਸੈਮਸੰਗ ਵਲੋਂ ਕਿਹਾ ਗਿਆ ਹੈ ਕਿ ਉਹ ਆਪਣੇ ਮੇਟਲ ਡਿਜ਼ਾਈਨ ਵਾਲੇ ਸਮਾਰਟਫੋਨ ਗਲੈਕਸੀ ਅਲਫਾ ਦਾ ਉਤਪਾਦਨ ਅਗਲੇ ਸਾਲ ਤੋਂ ਬੰਦ ਕਰਨ ਵਾਲੀ ਹੈ ਅਤੇ ਇਸ ਸਮਾਰਟਫੋਨ ਨੂੰ ਕੰਪਨੀ ਏ ਸੀਰੀਜ਼ ਦੇ ਸਮਾਰਟਫੋਨ ਗਲੈਕਸੀ ਏ5 ਨਾਲ ਬਦਲਿਆ ਜਾਵੇਗਾ। ਨਿਊਜ਼ ਰਿਕਪੋਰਟ ਅਨੁਸਾਰ ਕੋਰੀਆਈ ਪ੍ਰਕਾਸ਼ਨ ਈ.ਟੀ. ਨਿਊਜ਼ ਵਲੋਂ ਕਿਹਾ ਗਿਆ ਹੈ ਕਿ ਸੈਮਸੰਗ ਏ5 ਸਮਾਰਟਫੋਨ ਨੂੰ ਦੱਖਣੀ ਕੋਰੀਆ 'ਚ ਲਾਂਚ ਕਰੇਗੀ। ਇਸ ਦੇ ਨਾਲ ਇਹ ਵੀ ਕਿਹਾ ਗਿਆ ਹੈ ਕਿ ਸੈਮਸੰਗ ਗਲੈਕਸੀ ਅਲਫਾ ਦੇ ਉਤਪਾਦਨ 'ਤੇ ਵੀ ਰੋਕ ਲਗਾਏਗੀ। ਗਲੈਕਸੀ ਅਲਫਾ ਵਰਗੇ ਮੇਟਲ ਡਿਜ਼ਾਈਨ ਵਾਲੇ ਏ5 ਸਮਾਰਟਫੋਨ 'ਚ 5 ਇੰਚ ਦੀ ਸਕਰੀਨ ਦਿੱਤੀ ਗਈ ਹੈ ਅਤੇ ਇਸ ਨੂੰ ਪਿਛਲੇ ਮਹੀਨੇ ਚਾਈਨਾ 'ਚ ਲਾਂਚ ਕੀਤਾ ਗਿਆ ਹੈ।
ਹਾਲਾਂਕਿ ਗਲੈਕਸੀ ਏ5 'ਚ ਠੀਕ-ਠਾਕ ਫੀਚਰਸ ਹੀ ਦਿੱਤੇ ਗਏ ਹਨ। ਇਸ 'ਚ 1.2 ਜੀ.ਐਚ.ਜ਼ੈਡ. ਦਾ ਕਵਾਡ ਕੋਰ ਸਨੈਪਡਰੈਗਨ ਪ੍ਰੋਸੈਸਰ, 2 ਜੀ.ਬੀ. ਦੀ ਰੈਮ, 16 ਜੀ.ਬੀ. ਦੀ ਇੰਟਰਨਲ ਸਟੋਰੇਜ ਜਿਸ ਨੂੰ ਐਸ.ਡੀ. ਕਾਰਡ ਦੀ ਮਦਦ ਨਾਲ ਵਧਾਇਆ ਜਾ ਸਕਦਾ ਹੈ। 13 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ, 2300 ਐਮ.ਏ.ਐਚ. ਦੀ ਬੈਟਰੀ ਦਿੱਤੀ ਗਈ ਹੈ। ਇਸ ਦੇ ਇਲਾਵਾ ਏ5 ਸਮਾਰਟਫੋਨ ਐਂਡਰਾਇਡ 4.4.4 ਕਿਟਕੈਟ 'ਤੇ ਚੱਲਦਾ ਹੈ।
ਸੰਸਾਰਕ ਸੰਕੇਤਾਂ ਨਾਲ ਸੋਨਾ ਵਾਅਦਾ ਕੀਮਤਾਂ 'ਚ ਤੇਜ਼ੀ
NEXT STORY