ਮੁੰਬਈ- ਮੰਗਲਵਾਰ ਨੂੰ ਸਾਰੇ ਦਿਨ ਸ਼ੇਅਰ ਬਾਜ਼ਾਰ 'ਚ ਸ਼ਾਂਤ ਕਾਰੋਬਾਰ ਦੇਖਿਆ ਗਿਆ ਅਤੇ ਕਾਰੋਬਾਰ ਦੇ ਅੰਤ 'ਚ ਬਾਜ਼ਾਰ ਸਪਾਟ ਜਾਂ ਮਾਮੂਲੀ ਬੜ੍ਹਤ ਦੇ ਨਾਲ ਬੰਦ ਹੋਏ। ਸੈਂਸੈਕਸ 27400 ਦੇ ਉੱਪਰ ਬੰਦ ਮਿਲਿਆ ਅਤੇ ਨਿਫਟੀ 8250 ਦੇ ਅਹਿਮ ਪੱਧਰ ਦੇ ਠੀਕ ਹੇਠਾਂ ਬੰਦ ਹੋਇਆ। ਮਿਡਕੈਪ ਸ਼ੇਅਰਾਂ 'ਚ 0.54 ਫੀਸਦੀ ਅਤੇ ਸਮਾਲਕੈਪ ਸ਼ੇਅਰਾਂ 'ਚ 0.17 ਫੀਸਦੀ ਦੀ ਬੜ੍ਹਤ ਦੇਖੀ ਗਈ।
ਕਾਰੋਬਾਰ ਦੇ ਅੰਤ 'ਚ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਇੰਡੈਕਸ ਸੈਂਸੈਕਸ 7.81 ਅੰਕ ਯਾਨੀ ਕਿ 0.03 ਫੀਸਦੀ ਦੀ ਬੜ੍ਹਤ ਦੇ ਨਾਲ 27403 ਦੇ ਪੱਧਰ 'ਤੇ ਬੰਦ ਹੋਇਆ। ਜਦੋਂਕਿ ਐੱਨ.ਐੱਸ.ਈ. ਦਾ 50 ਸ਼ੇਅਰਾਂ ਵਾਲਾ ਪ੍ਰਮੁੱਖ ਇੰਡੈਕਸ ਨਿਫਟੀ 1.95 ਅੰਕ ਯਾਨੀ ਕਿ 0.02 ਫੀਸਦੀ ਚੜ੍ਹ ਕੇ 8248 ਦੇ ਪੱਧਰ 'ਤੇ ਬੰਦ ਹੋਇਆ ਹੈ।
ਬਾਜ਼ਾਰ 'ਚ ਆਇਲ ਐਂਡ ਗੈਸ 1.22 ਫੀਸਦੀ ਅਤੇ ਮੈਟਲ ਸ਼ੇਅਰ 1.09 ਫੀਸਦੀ ਦੀ ਗਿਰਾਵਟ ਦੇ ਨਾਲ ਬੰਦ ਹੋਏ। ਆਟੋ ਸ਼ੇਅਰਾਂ 'ਚ 0.27 ਫੀਸਦੀ ਅਤੇ ਰੀਅਲਟੀ ਸ਼ੇਅਰਾਂ 'ਚ 0.24 ਫੀਸਦੀ ਦੀ ਕਮਜ਼ੋਰੀ ਦੇ ਨਾਲ ਕਾਰੋਬਾਰ ਬੰਦ ਹੋਇਆ। ਐੱਫ.ਐੱਮ.ਸੀ.ਜੀ. ਸ਼ੇਅਰ ਵੀ ਮਾਮੂਲੀ ਕਮਜ਼ੋਰੀ ਦੇ ਨਾਲ ਬੰਦ ਹੋਏ। ਕੰਜ਼ਿਊਮਰ ਡਿਊਰੇਬਲਸ ਸ਼ੇਅਰਾਂ 1.38 ਫੀਸਦੀ ਦੇ ਉਛਾਲ ਦੇ ਨਾਲ ਬੰਦ ਮਿਲੇ। ਪਾਵਰ ਸ਼ੇਅਰ 1.14 ਫੀਸਦੀ ਅਤੇ ਕੈਪੀਟਲ ਗੁਡਸ ਸ਼ੇਅਰ 1 ਫੀਸਦੀ ਚੜ੍ਹ ਕੇ ਬੰਦ ਹੋਏ।
ਹੁਣ ਪਣਡੁੱਬੀ ਬਣਾਏਗੀ ਭੇਲ
NEXT STORY