ਜਲੰਧਰ- ਟੈਕਨਾਲੋਜੀ ਜਗਤ ਦੀ ਦਿੱਗਜ਼ ਕੰਪਨੀਆਂ 'ਚੋਂ ਇਕ ਮਾਈਕਰੋਸਾਫਟ ਆਪਣੀ ਵਿੰਡੋਜ਼ 'ਚ ਇਕ ਵੱਡਾ ਬਦਲਾਅ ਕਰਨ ਵਾਲੀ ਹੈ। ਜੇਕਰ ਤੁਸੀਂ ਇੰਟਰਨੈਟ ਐਕਸਪੋਲਰਰ ਬਰਾਊਸਰ ਨੂੰ ਪਸੰਦ ਕਰਦੇ ਹੋ ਤਾਂ ਤੁਹਾਡੇ ਲਈ ਇਹ ਖਬਰ ਨਿਰਾਸ਼ਾਜਨਕ ਹੋ ਸਕਦੀ ਹੈ। ਦਰਅਸਲ ਮਾਈਕਰੋਸਾਫਟ ਆਪਣੇ ਵਿੰਡੋਜ਼ ਡਿਵਾਈਸ 'ਚੋਂ ਇੰਟਰਨੈਟ ਐਕਸਪੋਲਰਰ ਬਰਾਊਸਰ ਤੋਂ ਕਿਨਾਰਾ ਕਰਕੇ ਨਵਾਂ ਬਰਾਊਸਰ ਬਣਾਉਣ 'ਚ ਲੱਗੀ ਹੈ।
ਇਸ ਗੱਲ ਦੀ ਜਾਣਕਾਰੀ ਜੇਡਡੀ ਨੈਟ ਦੀ ਇਕ ਰਿਪੋਰਟ ਤੋਂ ਮਿਲੀ ਹੈ। ਰਿਪੋਰਟ ਅਨੁਸਾਰ ਮਾਈਕਰੋਸਾਫਟ ਇਕ ਹੱਲਕੇ ਬਰਾਊਸਰ ਨੂੰ ਬਣਾਉਣ 'ਚ ਲੱਗੀ ਹੈ, ਜਿਸ ਦਾ ਕੋਡ ਨਾਮ ਸਪਾਰਟਨ ਰੱਖਿਆ ਗਿਆ ਹੈ। ਇਹ ਨਵਾਂ ਬਰਾਊਸਰ ਆਪਣੇ ਮੁਕਬਾਲੇਬਾਜ਼ੀ ਬਰਾਊਸਰ ਗੂਗਲ ਕਰੋਮ ਅਤੇ ਫਾਇਰਫਾਕਸ ਦੀ ਤਰ੍ਹਾਂ ਹੀ ਹੈ। ਰਿਪੋਰਟ ਦੀ ਮੰਨਿਏ ਤਾਂ ਸਪਾਰਟਨ ਨੂੰ ਪੀ.ਸੀ. ਅਤੇ ਮੋਬਾਈਲ 'ਤੇ ਲਾਂਚ ਕੀਤੀ ਜਾਣ ਵਾਲੀ ਵਿੰਡੋਜ਼ 10 ਆਪ੍ਰੇਟਿੰਗ ਸਿਸਟਮ ਨਾਲ ਪੇਸ਼ ਕੀਤਾ ਜਾਵੇਗਾ। ਜੇਡਡੀ ਨੈਟ ਦੀ ਰਿਪੋਰਟ ਅਨੁਸਾਰ ਨਵੇਂ ਵਿੰਡੋਜ਼ ਆਪ੍ਰੇਟਿੰਗ ਸਿਸਟਮ ਵਿੰਡੋਜ਼ 10 ਦਾ ਪ੍ਰਵਿਊ 21 ਜਨਵਰੀ ਨੂੰ ਰੱਖਿਆ ਜਾਵੇਗਾ।
1 ਜਨਵਰੀ ਤੋਂ ਹੋਣ ਜਾ ਰਹੇ ਹਨ ਇਹ ਬਦਲਾਅ
NEXT STORY