ਨਵੀਂ ਦਿੱਲੀ- ਇਕ ਜਨਵਰੀ ਤੋਂ ਡਾਇਰੈਕਟ ਬੈਨੇਫਿਟ ਟਰਾਂਸਫਰ ਫਾਰ ਐੱਲ.ਪੀ.ਜੀ. (ਡੀ.ਬੀ.ਟੀ.ਐੱਲ.) ਯੋਜਨਾ ਲਾਗੂ ਹੋ ਜਾਵੇਗੀ। ਇਸ ਨਾਲ ਉਪਭੋਗਤਾਵਾਂ ਨੂੰ ਗੈਸ ਸਿਲੰਡਰ ਮਾਰਕਿਟ ਰੇਟ 'ਤੇ ਮਿਲੇਗਾ ਅਤੇ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਸਬਸਿਡੀ ਉਨ੍ਹਾਂ ਦੇ ਬੈਂਕ ਖਾਤਿਆਂ 'ਚ ਜਮ੍ਹਾ ਹੋਵੇਗੀ।
ਸਬਸਿਡੀ ਦੀ ਰਕਮ ਸਿਲੰਡਰ ਦੀ ਸਪਲਾਈ ਦੇ 48 ਘੰਟੇ ਦੇ ਅੰਦਰ ਉਪਭੋਗਤਾ ਦੇ ਖਾਤੇ 'ਚ ਭੇਜਣੀ ਹੋਵੇਗੀ। ਇਸ ਦੇ ਲਈ ਗਾਹਕਾਂ ਦੀ ਸਹੂਲਤ ਦੇ ਲਈ ਆਧਾਰ ਕਾਰਡ ਲਿੰਕ ਕਰਵਾਏ ਜਾ ਰਹੇ ਹਨ ਕਿਉਂਕਿ 31 ਦਸੰਬਰ ਤੱਕ ਆਧਾਰ ਕਾਰਡ ਲਿੰਕ ਕਰਵਾਉਣ ਵਾਲਿਆਂ ਨੂੰ ਇਸ ਦਾ ਸਿੱਧਾ ਲਾਭ ਮਿਲ ਸਕੇਗਾ।
ਜਿਨ੍ਹਾਂ ਨੇ ਅਜੇ ਤੱਕ ਆਧਾਰ ਕਾਰਡ ਲਿੰਕ ਨਹੀਂ ਕਰਵਾਏ ਹਨ, ਉਨ੍ਹਾਂ ਨੂੰ ਅਕਾਉਂਟ ਨੰਬਰ ਸਮੇਤ ਆਪਣੀ ਪਛਾਣ ਸਬੰਧੀ ਦਸਤਾਵੇਜ਼ ਜਮ੍ਹਾ ਕਰਵਾਉਣੇ ਹੋਣਗੇ। ਆਧਾਰ ਕਾਰਡ ਲਿੰਕ ਕਰਵਾਉਣ ਦੇ ਤੁਰੰਤ ਬਾਅਦ ਖਾਤੇ 'ਚ ਸਬਸਿਡੀ ਦੀ ਰਕਮ ਪਹੁੰਚ ਜਾਵੇਗੀ।
ਵਿੰਡੋਜ਼ ਆਪ੍ਰੇਟਿੰਗ ਸਿਸਟਮ 'ਚ ਵੱਡਾ ਬਦਲਾਅ ਕਰਨ ਦੀ ਤਿਆਰੀ 'ਚ ਮਾਈਕਰੋਸਾਫਟ
NEXT STORY