ਨਵੀਂ ਦਿੱਲੀ- ਵਿਦੇਸ਼ੀ ਬਾਜ਼ਾਰਾਂ 'ਚ ਪੀਲੀ ਧਾਤ 'ਤੇ ਦਬਾਅ ਦੇ ਕਾਰਨ ਦਿੱਲੀ ਸਰਾਫਾ ਬਾਜ਼ਾਰ 'ਚ ਮੰਗਲਵਾਰ ਨੂੰ ਸੋਨਾ 160 ਰੁਪਏ ਹੇਠਾਂ ਆ ਕੇ 27,150 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ ਜਦੋਂਕਿ ਚਾਂਦੀ 600 ਰੁਪਏ ਦੀ ਗਿਰਾਵਟ ਦੇ ਨਾਲ 36,650 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ।
ਸਿੰਗਾਪੁਰ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਸੋਨਾ ਹਾਜ਼ਰ 1200 ਡਾਲਰ ਪ੍ਰਤੀ ਔਂਸ ਤੋਂ ਹੇਠਾਂ ਬਣਿਆ ਹੋਇਆ ਹੈ। ਸੋਮਵਾਰ ਨੂੰ ਇਕ ਫੀਸਦੀ ਹੇਠਾਂ ਆਉਣ ਤੋਂ ਬਾਅਦ ਮੰਗਲਵਾਰ ਦੇ ਸ਼ੁਰੂਆਤੀ ਕਾਰੋਬਾਰ 'ਚ ਇਸ 'ਚ 0.46 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ ਅਤੇ ਇਹ 1188.10 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਅਮਰੀਕੀ ਸੋਨਾ ਵਾਅਦਾ ਵੀ 0.48 ਫੀਸਦੀ ਦੀ ਤੇਜ਼ੀ ਦੇ ਨਾਲ 1187.6 ਡਾਲਰ ਪ੍ਰਤੀ ਔਂਸ ਬੋਲਿਆ ਗਿਆ।
ਬਾਜ਼ਾਰ ਵਿਸ਼ਲੇਸ਼ਕਾਂ ਦੇ ਮੁਤਾਬਕ ਸੰਸਾਰਕ ਪੱਧਰ 'ਤੇ ਸ਼ੇਅਰ ਬਾਜ਼ਾਰ 'ਚ ਗਿਰਾਵਟ ਦੇ ਕਾਰਨ ਸੋਨੇ 'ਚ ਤੇਜ਼ੀ ਰਹੀ। ਹਾਲਾਂਕਿ ਡਾਲਰ ਦੇ ਮਜ਼ਬੂਤ ਰਹਿਣ ਨਾਲ ਸੋਨਾ ਜ਼ਿਆਦਾ ਉੱਪਰ ਨਹੀਂ ਜਾ ਸਕਿਆ ਹੈ। ਉਨ੍ਹਾਂ ਨੇ ਕਿਹਾ ਕਿ ਕ੍ਰਿਸਮਸ ਤੋਂ ਬਾਅਦ ਹੁਣ ਨਵੇਂ ਸਾਲ ਤੋਂ ਪਹਿਲੇ ਕਾਰੋਬਾਰ ਮੰਦਾ ਰਹਿਣ ਨਾਲ ਪੀਲੀ ਧਾਤ 'ਤੇ ਦਬਾਅ ਬਣਿਆ ਹੋਇਆ ਹੈ।
ਸਿੰਗਾਪੁਰ 'ਚ ਚਾਂਦੀ 'ਚ 0.51 ਫੀਸਦੀ ਦਾ ਵਾਧਾ ਰਿਹਾ ਅਤੇ ਇਹ 15.83 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ।
ਜੀ-ਮੇਲ ਬੰਦ ਹੋਣ ਦੀ ਜਿੰਮੇਵਾਰ ਗੂਗਲ : ਚੀਨੀ ਮੀਡੀਆ
NEXT STORY